ਸ਼ਿਖਰ ਅਤੇ ਹਿੰਮਤ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਦਿੱਲੀ ਹਾਰੀ

10/09/2019 5:23:20 PM

ਵਡੋਦਰਾ— ਓਪਨਰ ਸ਼ਿਖਰ ਧਵਨ (54) ਅਤੇ ਹਿੰਮਤ ਸਿੰਘ (64) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਵਜੂਦ ਦਿੱਲੀ ਨੂੰ ਉੱਤਰ ਪ੍ਰਦੇਸ਼ ਦੇ ਹੱਥੋਂ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਅਤੇ ਬੀ ਵਿਚ ਮੰਗਲਵਾਰ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 204 ਦੌੜਾਂ ਬਣਾਈਆਂ, ਜਦਕਿ ਉੱਤਰ ਪ੍ਰਦੇਸ਼ ਨੇ 29 ਓਵਰਾਂ ਵਿਚ ਹੀ 5 ਵਿਕਟਾਂ 'ਤੇ 207 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਉੱਤਰ ਪ੍ਰਦੇਸ਼ ਦੀ ਟੀਮ ਦੀ 6 ਮੈਚਾਂ ਵਿਚ ਇਹ ਦੂਜੀ ਜਿੱਤ ਹੈ ਅਤੇ ਉਹ 16 ਅੰਕਾਂ ਨਾਲ  ਅੰਕ ਸੂਚੀ ਵਿਚ ਚੋਟੀ 'ਤੇ ਆ ਗਈ ਹੈ । ਦਿੱਲੀ ਦੀ ਪੰਜ ਮੈਚਾਂ ਵਿਚ ਇਹ ਪਹਿਲੀ ਹਾਰ ਹੈ ਅਤੇ ਉਸਦੇ ਖਾਤੇ ਵਿਚ 10 ਅੰਕ ਹੋ ਗਏ ਹਨ।


Related News