ਦਿੱਲੀ ਰਣਨੀਤੀ ''ਤੇ ਸਹੀ ਤਰ੍ਹਾਂ ਨਾਲ ਅਮਲ ਕਰ ਰਹੀ ਹੈ : ਪ੍ਰਿਥਵੀ

Wednesday, Oct 07, 2020 - 02:12 AM (IST)

ਦਿੱਲੀ ਰਣਨੀਤੀ ''ਤੇ ਸਹੀ ਤਰ੍ਹਾਂ ਨਾਲ ਅਮਲ ਕਰ ਰਹੀ ਹੈ : ਪ੍ਰਿਥਵੀ

ਦੁਬਈ– ਸ਼ਾਨਦਾਰ ਲੈਅ ਵਿਚ ਚੱਲ ਰਹੇ ਦਿੱਲੀ ਕੈਪੀਟਲਸ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਕਿਹਾ ਹੈ ਕਿ ਉਸਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਹਰ ਵਿਭਾਗ ਵਿਚ 'ਸਹੀ' ਕੰਮ ਕਰ ਰਹੀ ਹੈ। ਦਿੱਲੀ ਕੈਪੀਟਲਸ ਨੇ ਮੌਜੂਦਾ ਸੈਸ਼ਨ ਵਿਚ ਸ਼ਾਨਦਾਰ ਆਗਾਜ਼ ਕੀਤਾ ਹੈ, ਜਿੱਥੇ 5 ਮੈਚਾਂ ਵਿਚੋਂ 4 ਜਿੱਤਾਂ ਨਾਲ ਉਹ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ਼ ਹੈ।

PunjabKesari
ਸ਼ਾਹ ਨੇ ਸੋਮਵਾਰ ਨੂੰ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਵਿਰੁੱਧ 23 ਗੇਂਦ 'ਚ 42 ਦੌੜਾਂ ਦੀ ਪਾਰੀ ਖੇਡ ਇਕ ਬਾਰ ਫਿਰ ਦਿੱਲੀ ਕੈਪੀਟਲਸ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦਿੱਲੀ ਨੇ ਇਸ ਮੈਚ ਨੂੰ 59 ਦੌੜਾਂ ਦੇ ਵੱਡੇ ਅੰਤਰ ਨਾਲ ਆਪਣੇ ਨਾਂ ਕੀਤਾ। ਇਸ 20 ਸਾਲਾ ਖਿਡਾਰੀ ਨੇ ਕਿਹਾ,''ਇਹ ਇਸ ਟੂਰਨਾਮੈਂਟ ਦੀ ਬਹੁਤ ਚੰਗੀ ਸ਼ੁਰੂਆਤ ਹੈ ਤੇ ਸਾਨੂੰ ਇਸ ਲੈਅ ਨੂੰ ਅੱਗੇ ਵਧਾਉਣਾ ਹੈ। ਅਸੀਂ ਅਭਿਆਸ ਸੈਸ਼ਨਾਂ ਵਿਚ ਜੋ ਕੁਝ ਵੀ ਕਰਦੇ ਹਾਂ, ਉਸ ਨੂੰ ਮੈਚ 'ਚ ਉਤਾਰਨਾ ਹੁੰਦਾ ਹੈ। ਅਸੀਂ ਇਸ ਨੂੰ ਸਟੀਕ ਤਰੀਕੇ ਨਾਲ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਸਭ ਕੁਝ ਸਹੀ ਚੱਲ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਬੱਲੇਬਾਜ਼ੀ, ਗੇਂਦਬਾਜ਼ੀ ਦੇ ਨਾਲ ਹੁਨਰ ਦੇ ਮਾਮਲੇ 'ਚ ਵੀ ਸਹੀ ਦਿਸ਼ਾ 'ਚ ਜਾ ਰਹੇ ਹਾਂ। ਅਜਿਹੇ 'ਚ ਮੈਨੂੰ ਟੀਮ ਦੇ ਲਈ ਬਹੁਤ ਖੁਸ਼ੀ ਹੈ। ਸਾਵ ਸੋਮਵਾਰ ਨੂੰ ਮੌਜੂਦਾ ਸੈਸ਼ਨ 'ਚ ਤੀਜਾ ਅਰਧ ਸੈਂਕੜੇ ਤੋਂ ਖੁੰਝ ਗਏ।  


author

Gurdeep Singh

Content Editor

Related News