WPL 2023 : ਦਿੱਲੀ ਨੇ ਫਾਈਨਲ 'ਚ ਬਣਾਈ ਥਾਂ, ਯੂਪੀ ਨੂੰ 5 ਵਿਕਟਾਂ ਨਾਲ ਹਰਾਇਆ

03/21/2023 11:00:45 PM

ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਯੂਪੀ ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਨੇ 139 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਦਿੱਲੀ ਨੇ ਇਹ ਟੀਚਾ 18ਵੇਂ ਓਵਰ 'ਚ ਹਾਸਲ ਕਰ ਲਿਆ। ਇਸ ਜਿੱਤ ਨਾਲ ਦਿੱਲੀ ਨੇ ਅੰਕ ਸੂਚੀ ਵਿੱਚ ਸਿਖਰ 'ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ 23 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਸ ਦੀ ਜੋੜੀਦਾਰ ਸ਼ੈਫਾਲੀ ਵਰਮਾ ਨੇ 16 ਗੇਂਦਾਂ ਵਿੱਚ 21 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਜੇਮਿਮਾ ਰੌਡਰਿਗਸ ਸਸਤੇ 'ਚ ਚਲਦੀ ਰਹੀ, ਉਹ 3 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਦਿੱਲੀ ਦੀ ਪਾਰੀ ਨੂੰ ਮਾਰਿਜਨ ਕੈਪ ਅਤੇ ਐਲਿਸ ਕੈਪਸੀ ਨੇ ਸੰਭਾਲਿਆ। ਕੈਪਸੀ ਨੇ 31 ਗੇਂਦਾਂ 'ਤੇ 34 ਦੌੜਾਂ ਬਣਾਈਆਂ ਜਦਕਿ ਕੈਪਸੀ ਨੇ 31 ਗੇਂਦਾਂ 'ਤੇ ਅਜੇਤੂ 34 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਯੂਪੀ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 138 ਦੌੜਾਂ ਬਣਾਈਆਂ ਸਨ। ਯੂਪੀ ਲਈ ਟਾਹਲੀਆ ਮੈਕਗ੍ਰਾ ਨੇ 32 ਗੇਂਦਾਂ 'ਤੇ ਨਾਬਾਦ 58 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 8 ਚੌਕੇ ਅਤੇ 2 ਛੱਕੇ ਨਿਕਲੇ।

ਯੂਪੀ ਦੀ ਸਲਾਮੀ ਬੱਲੇਬਾਜ਼ ਅਤੇ ਕਪਤਾਨ ਐਲੀਸਾ ਹੀਲੀ ਨੇ 34 ਗੇਂਦਾਂ ਵਿੱਚ 36 ਦੌੜਾਂ ਦੀ ਪਾਰੀ ਖੇਡੀ। ਉਸ ਦੀ ਜੋੜੀਦਾਰ ਸ਼ਵੇਤਾ ਸਹਿਰਾਵਤ ਨੇ 19 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸਿਮਰਨ ਸ਼ੇਖ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਈ। ਕਿਰਨ ਨਵਗੀਰੇ 2 ਅਤੇ ਦੀਪਤੀ ਸ਼ਰਮਾ 3 ਦੌੜਾਂ ਬਣਾ ਕੇ ਆਊਟ ਹੋ ਗਏ। ਸੋਫੀ ਏਕਲਸਟੋਨ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਈ। ਅੰਤ ਵਿੱਚ ਅੰਜਲੀ ਸਰਵਾਨੀ ਨੇ ਨਾਬਾਦ 3 ਦੌੜਾਂ ਬਣਾਈਆਂ। ਦਿੱਲੀ ਲਈ ਐਲਿਸ ਕੈਪਸੀ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਰਾਧਾ ਯਾਦਵ ਨੇ 2 ਵਿਕਟਾਂ ਲਈਆਂ। ਜੇਸ ਜੋਨਾਸਨ ਨੂੰ ਵੀ 1 ਵਿਕਟ ਮਿਲੀ।

ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਦੋਵਾਂ ਟੀਮਾਂ ਦੇ 8 ਮੈਚਾਂ ਵਿੱਚ 6 ਜਿੱਤਾਂ ਨਾਲ ਕੁੱਲ 12 ਅੰਕ ਸਨ। ਹਾਲਾਂਕਿ, ਦਿੱਲੀ ਕੈਪੀਟਲਜ਼ ਨੈੱਟ ਰਨ ਰੇਟ ਦੇ ਮਾਮਲੇ ਵਿੱਚ ਮੁੰਬਈ ਤੋਂ ਉੱਪਰ ਸੀ ਅਤੇ ਇਸ ਨਾਲ ਦਿੱਲੀ ਨੇ ਅੰਕ ਸੂਚੀ ਵਿੱਚ ਸਿਖਰ 'ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕੀਤਾ। ਦੂਜੀ ਫਾਈਨਲਿਸਟ ਟੀਮ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਹੋਣ ਵਾਲੇ ਐਲੀਮੀਨੇਟਰ ਮੈਚ ਤੋਂ ਚੁਣੀ ਜਾਵੇਗੀ। ਦਿੱਲੀ ਅਤੇ ਯੂਪੀ ਵਿਚਾਲੇ ਐਲੀਮੀਨੇਟਰ ਮੈਚ 24 ਮਾਰਚ ਨੂੰ ਅਤੇ ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ।
 


Mandeep Singh

Content Editor

Related News