IPL 2020 DC vs RCB : ਦਿੱਲੀ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
Monday, Nov 02, 2020 - 11:01 PM (IST)
ਆਬੂ ਧਾਬੀ- ਐਨਰਿਚ ਨੋਤਰਜੇ ਅਤੇ ਕੈਗਿਸੋ ਰਬਾਡਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਅਜਿੰਕਯਾ ਰਹਾਨੇ ਅਤੇ ਸ਼ਿਖਰ ਧਵਨ ਦੇ ਅਰਧ-ਸੈਂਕੜਿਆਂ ਨਾਲ ਦਿੱਲੀ ਕੈਪੀਟਲਸ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਰਾਇਲ ਚੈਲੰਜ਼ਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ 4 ਹਾਰ ਦੇ ਕ੍ਰਮ ਨੂੰ ਤੋੜਦਿਆਂ ਦੂਜੇ ਸਥਾਨ 'ਤੇ ਰਹਿੰਦੇ ਹੋਏ ਪਲੇਅ-ਆਫ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ।
ਇਸ ਜਿੱਤ ਨਾਲ ਦਿੱਲੀ ਦੀ ਟੀਮ ਦੇ 14 ਮੈਚਾਂ 'ਚ 16 ਅੰਕ ਹੋ ਗਏ ਹਨ ਅਤੇ ਉਸ ਨੇ ਦੂਜੇ ਸਥਾਨ 'ਤੇ ਰਹਿਣਾ ਤੈਅ ਕੀਤਾ ਹੈ। ਲਗਾਤਾਰ 4 ਹਾਰ ਦੇ ਬਾਵਜੂਦ ਬੈਂਗਲੁਰੂ ਦੀ ਟੀਮ ਦਿੱਲੀ ਨੂੰ 17.3 ਓਵਰ ਤੱਕ ਜਿੱਤ ਤੋਂ ਰੋਕ ਕੇ 14 ਅੰਕਾਂ ਦਾ ਨਾਲ ਪਲੇਅ-ਆਫ 'ਚ ਪਹੁੰਚੀ। ਟੀਮ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਨੈੱਟ ਰਨ ਰੇਟ ਦੇ ਆਧਾਰ 'ਤੇ ਪਛਾੜਿਆ। ਨਾਈਟ ਰਾਈਡਰਜ਼ ਦੇ ਵੀ 14 ਅੰਕ ਹਨ।
ਪਲੇਅ-ਆਫ 'ਚ ਥਾਂ ਬਣਾਉਣ ਵਾਲੀ ਚੌਥੀ ਟੀਮ ਦਾ ਫੈਸਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਣ ਵਾਲੇ ਆਖਰੀ ਲੀਗ ਮੈਚ ਨਾਲ ਹੋਵੇਗਾ। ਹੈਦਰਾਬਾਦ ਦੀ ਟੀਮ ਜੇਕਰ ਜਿੱਤ ਦਰਜ ਕਰਦੀ ਹੈ ਤਾਂ ਪਲੇਅ-ਆਫ 'ਚ ਜਗ੍ਹਾ ਬਣਾਏਗੀ ਜਦਕਿ ਉਸ ਦੀ ਹਾਰ 'ਤੇ ਨਾਈਟ ਰਾਈਡਰਜ਼ ਨਾਕਆਊਟ ਖੇਡੇਗਾ। ਬੈਂਗਲੁਰੂ ਦੀ ਟੀਮ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ (50) ਦੇ ਅਰਧ-ਸੈਂਕੜੇ ਤੋਂ ਇਲਾਵਾ ਏ. ਬੀ. ਡਿਵੀਲੀਅਰਸ (35) ਅਤੇ ਕਪਤਾਨ ਵਿਰਾਟ ਕੋਹਲੀ (29) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂ 7 ਵਿਕਟਾਂ 'ਤੇ 152 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ 'ਚ ਦਿੱਲੀ ਕੈਪੀਟਲਸ ਨੇ ਰਹਾਨੇ (60) ਅਤੇ ਧਵਨ (54) ਵਿਚਕਾਰ ਦੂਜੀ ਵਿਕਟ ਦੀ 88 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 19 ਓਵਰਾਂ 'ਚ 4 ਵਿਕਟਾਂ 'ਤੇ 154 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਦਿੱਲੀ ਲਈ ਤੇਜ਼ ਗੇਂਦਬਾਜ਼ਾਂ ਐਨਰਿਚ ਨੋਤਰਜੇ ਨੇ 4 ਓਵਰਾਂ 'ਚ 33 ਦੌੜਾਂ 'ਤੇ 3 ਵਿਕਟ ਲੈ ਕੇ ਕੈਗਿਸੋ ਰਬਾਡਾ ਨੇ 30 ਦੌੜਾਂ 2 ਵਿਕਟ, ਜਦਕਿ ਆਫ ਸਪਿਨਰ ਰਵੀਚੰਦਰ ਅਸ਼ਵਿਨ ਨੇ ਕੰਜੂਸੀ ਦੇ ਨਾਲ ਗੇਂਦਬਾਜ਼ੀ ਕਰਦੇ ਹੋਏ 4 ਓਵਰ 'ਚ ਸਿਰਫ 18 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ: ਕਾਰਤਿਕ ਨੇ ਤੋੜਿਆ ਧੋਨੀ ਦਾ ਰਿਕਾਰਡ, ਬਣੇ IPL ਦੇ ਨੰਬਰ ਇਕ ਵਿਕਟਕੀਪਰ
ਟੀਮਾਂ ਇਸ ਤਰ੍ਹਾਂ ਹਨ-
ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ (ਵਿਕਟਕੀਪਰ), ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।