CSK v DC : ਦਿੱਲੀ ਨੇ ਚੇਨਈ ਨੂੰ 3 ਵਿਕਟਾਂ ਨਾਲ ਹਰਾਇਆ
Monday, Oct 04, 2021 - 11:08 PM (IST)
ਦੁਬਈ- ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਖਰੀ ਓਵਰਾਂ ਵਿਚ ਸ਼ਿਮਰੋਨ ਹਿੱਟਮਾਇਰ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਕਬਜ਼ਾ ਕਰ ਲਿਆ। 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਜਿੱਤ ਦੇ ਲਈ ਆਖਰੀ 3 ਓਵਰਾਂ ਵਿਚ 28 ਚਾਹੀਦੀਆਂ ਸਨ। ਹਿੱਟਮਾਇਰ ਨੇ ਬ੍ਰਾਵੋ ਦੇ ਓਵਰ ਵਿਚ ਵਿਚ 12 ਅਤੇ ਜੋਸ਼ ਹੇਜ਼ਲਵੁੱਡ ਦੇ ਓਵਰ ਵਿਚ 10 ਦੌੜਾਂ ਬਣਾਈਆਂ। ਹੁਣ ਆਖਰੀ ਓਵਰ ਵਿਚ ਵਿਚ ਦਿੱਲੀ ਨੂੰ 6 ਦੌੜਾਂ ਦੀ ਜ਼ਰੂਰਤ ਸੀ ਜੋ ਅਕਸ਼ਰ ਪਟੇਲ ਦਾ ਵਿਕਟ ਗਵਾਉਣ ਦੇ ਬਾਵਜੂਦ 2 ਗੇਂਦਾਂ ਬਾਕੀ ਰਹਿੰਦੇ ਹੋਏ ਉਸ ਨੇ ਹਾਸਲ ਕਰ ਲਿਆ।
ਹਿੱਟਮਾਇਰ 18 ਗੇਂਦਾਂ ਵਿਚ 28 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਦਿੱਲੀ ਦੇ ਗੇਂਦਬਾਜ਼ਾਂ ਨੇ ਚੇਨਈ ਨੂੰ ਪੰਜ ਵਿਕਟਾਂ 'ਤੇ 136 ਦੌੜਾਂ 'ਤੇ ਰੋਕ ਦਿੱਤਾ। ਚੇਨਈ ਦੇ ਲਈ ਅੰਬਾਤੀ ਰਾਇਡੂ ਨੇ 43 ਗੇਂਦਾਂ ਵਿਚ ਅਜੇਤੂ 55 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਨਹੀਂ ਚੱਲ ਸਕੇ। ਦਿੱਲੀ ਨੇ ਸ਼ੁਰੂਆਤ ਸ਼ਾਨਦਾਰ ਕੀਤੀ ਤੇ ਪ੍ਰਿਥਵੀ ਸ਼ਾਹ ਨੇ ਸੱਤ ਗੇਂਦਾਂ ਵਿਚ ਤਿੰਨ ਚੌਕੇ ਲਗਾਏ। ਉਹ ਹਾਲਾਂਕਿ ਦੀਪਕ ਚਾਹਰ ਦੀ ਗੇਂਦ 'ਤੇ ਮਿਡ ਆਫ ਵਿਚ ਫਾਫ ਡੂ ਪਲੇਸਿਸ ਨੂੰ ਕੈਚ ਦੇ ਬੈਠੇ। ਹੇਜਲਵੁੱਡ ਨੇ ਚੌਥੇ ਓਵਰ ਵਿਚ ਸਿਰਫ ਤਿੰਨ ਦੌੜਾਂ ਦਿੱਤੀਆਂ ਪਰ ਸ਼ਿਖਰ ਧਵਨ (35 ਗੇਂਦਾਂ ਵਿਚ 39 ਦੌੜਾਂ) ਨੇ ਚਾਹਰ ਨੂੰ ਦੋ ਛੱਕੇ ਤੇ 2 ਚੌਕੇ ਲਗਾ ਕੇ ਪੰਜਵੇਂ ਓਵਰ ਵਿਚ 21 ਦੌੜਾਂ ਬਣਾਈਆਂ। ਚੇਨਈ ਨੂੰ ਹੁਣ ਤੱਕ ਸ਼ਾਨਦਾਰ ਸ਼ੁਰੂਆਤ ਦੇਣ ਵਾਲੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਤੇ ਡੂ ਪਲੇਸਿਸ ਅੱਜ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹੇ।
ਚੇਨਈ ਨੇ ਪਹਿਲੇ ਦੋ ਓੲਰ ਵਿਚ 26 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ ਸਪਿਨਰ ਅਕਸ਼ਰ ਪਟੇਲ ਨੇ ਡੂ ਪਲੇਸਿਸ ਨੂੰ ਮਿਡਵਿਕਟ 'ਤੇ ਅਈਅਰ ਦੇ ਹੱਥਾਂ ਵਿਚ ਕੈਚ ਦਿੱਤਾ। ਪਾਵਰ ਪਲੇਅ ਦੇ 6ਵੇਂ ਓਵਰ ਤੋਂ ਬਾਅਦ ਚੇਨਈ ਦਾ ਸਕੋਰ 2 ਵਿਕਟ 'ਤੇ 28 ਦੌੜਾਂ ਸਨ। 10 ਓਵਰਾਂ ਵਿਚ ਚੇਨਈ ਨੇ ਚਾਰ ਵਿਕਟ 'ਤੇ 69 ਦੌੜਾਂ ਬਣਾਈਆਂ ਪਰ ਅਕਸ਼ਰ ਨੇ ਮੋਇਨ ਅਲੀ ਤੇ ਅਸ਼ਵਿਨ ਨੇ ਸੁਰੇਸ਼ ਰੈਨਾ ਦੀ ਜਗ੍ਹਾ ਖੇਡ ਰਹੇ ਰੌਬਿਨ ਉਥੱਪਾ ਨੂੰ ਆਊਟ ਕੀਤਾ।
ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਰਿਪਾਲ ਪਟੇਲ, ਅਕਸ਼ਰ ਪਟੇਲ, ਸ਼ਿਮਰੌਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਰੌਬਿਨ ਉਥੱਪਾ, ਮੋਈਨ ਅਲੀ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ
ਇਹ ਵੀ ਪੜ੍ਹੋ : Birthday Special : 24 ਸਾਲ ਦੇ ਹੋਏ ਰਿਸ਼ਭ ਪੰਤ, ਜਾਣੋ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।