ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ ਰਹਿਣ ਦਾ ਆਦੇਸ਼
Tuesday, May 04, 2021 - 03:43 AM (IST)
ਨਵੀਂ ਦਿੱਲੀ- ਆਈ. ਪੀ. ਐੱਲ. 'ਚ ਕੋਵਿਡ-19 ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਨਾਲ ਪ੍ਰਬੰਧਨ ਸੁਚੇਤ ਹੋ ਗਏ ਹਨ। ਐਤਵਾਰ ਸਵੇਰੇ ਕੋਲਕਾਤਾ ਨਾਈਟ ਰਾਈਡਰਜ਼ ਦੇ 3 ਮੈਂਬਰ, ਜਿਸ 'ਚ 2 ਖਿਡਾਰੀ ਵੀ ਸ਼ਾਮਲ ਸਨ ਜੋ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਦੁਪਹਿਰ ਤੱਕ ਚੇਨਈ ਸੁਪਰ ਕਿੰਗਜ਼ ਦੇ ਨਾਲ ਜੁੜੇ ਤਿੰਨ ਮੈਂਬਰ ਕੋਰੋਨਾ ਪਾਜ਼ੇਟਿਵ ਆ ਗਏ। ਇਸ ਦੇ ਚੱਲਦੇ ਮੈਚ ਰੱਦ ਕਰ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਹੁਣ ਖ਼ਬਰ ਇਹ ਹੈ ਕਿ ਆਈ. ਪੀ. ਐੱਲ. ਪ੍ਰਬੰਧਨ ਨੇ ਦਿੱਲੀ ਕੈਪੀਟਲਸ ਦੀ ਪੂਰੀ ਟੀਮ ਨੂੰ ਕੁਆਰੰਟੀਨ ਰਹਿਣ ਦਾ ਆਦੇਸ਼ ਦਿੱਤਾ ਹੈ। ਦਰਅਸਲ, ਦਿੱਲੀ ਨੇ ਬੀਤੇ ਦਿਨੀਂ ਹੀ ਕੋਲਕਾਤਾ ਟੀਮ ਦੇ ਨਾਲ ਮੈਚ ਖੇਡਿਆ ਸੀ। ਹੁਣ ਕੋਲਕਾਤਾ ਦੇ ਖਿਡਾਰੀ ਕੋਵਿਡ-19 ਆਉਣ ਕਾਰਨ ਪ੍ਰਬੰਧਨ ਨੇ ਜਲਦਬਾਜ਼ੀ 'ਚ ਇਹ ਫੈਸਲਾ ਲਿਆ ਹੈ। ਇਸ ਦੇ ਤਹਿਤ ਆਗਾਮੀ ਕੁਝ ਦਿਨਾਂ ਤੱਕ ਦਿੱਲੀ ਕੈਪੀਟਲਸ ਦੀ ਪੂਰੀ ਟੀਮ ਕੁਆਰੰਟੀਨ ਰਹੇਗੀ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਦਿੱਲੀ ਦੇ ਮੈਚ ਜੋ ਕਿ ਆਗਾਮੀ ਕੁਝ ਦਿਨਾਂ 'ਚ ਹੋਣ ਵਾਲੇ ਸਨ ਮੁਲਤਵੀ ਕੀਤੇ ਜਾ ਸਕਦਾ ਹਨ। ਇਹ ਮੈਚ ਕਦੋਂ ਹੋਣਗੇ ਇਸਦੇ ਵਾਰੇ 'ਚ ਸਪੱਸ਼ਟ ਸੂਚਨਾ ਨਹੀਂ ਹੈ ਪਰ ਇਸਦੀ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।