ਰਿਕੀ ਪੋਂਟਿੰਗ ਨੂੰ ਮੁੱਖ ਕੋਚ ਦੇ ਅਹੁਦੇ ’ਤੇ ਹਟਾਉਣ ਦੀ ਤਿਆਰੀ ’ਚ ਦਿੱਲੀ ਕੈਪੀਟਲਸ

Sunday, Jul 14, 2024 - 11:13 AM (IST)

ਰਿਕੀ ਪੋਂਟਿੰਗ ਨੂੰ ਮੁੱਖ ਕੋਚ ਦੇ ਅਹੁਦੇ ’ਤੇ ਹਟਾਉਣ ਦੀ ਤਿਆਰੀ ’ਚ ਦਿੱਲੀ ਕੈਪੀਟਲਸ

ਨਵੀਂ ਦਿੱਲੀ–ਦਿੱਲੀ ਕੈਪੀਟਲਸ ਨੇ 7 ਸਾਲ ਬਾਅਦ ਮੁੱਖ ਕੋਚ ਰਿਕੀ ਪੋਂਟਿੰਗ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਦੀ ਮੌਜੂਦਗੀ ਵਿਚ ਫ੍ਰੈਂਚਾਈਜ਼ੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੇ ਖਿਤਾਬੀ ਸੋਕੇ ਨੂੰ ਖਤਮ ਕਰਨ ਵਿਚ ਅਸਫਲ ਰਹੀ ਹੈ। ਟੀਮ ਨਾਲ ਜੁੜੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਆਸਟ੍ਰੇਲੀਆ ਦਾ ਦੋ ਵਾਰ ਦਾ ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ 2019 ਵਿਚ ਟੀਮ ਦਾ ਮੁੱਖ ਕੋਚ ਬਣਿਆ ਸੀ। ਉਸਦੀ ਦੇਖ-ਰੇਖ ਵਿਚ ਟੀਮ 2021 ਵਿਚ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ ਪਰ ਇਸ ਤੋਂ ਬਾਅਦ ਉਸਦੇ ਪ੍ਰਦਰਸ਼ਨ ਵਿਚ ਗਿਰਾਵਟ ਦਰਜ ਕੀਤੀ ਗਈ।


author

Aarti dhillon

Content Editor

Related News