ਹਾਰ ਦੇ ਬਾਅਦ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਪੋਂਟਿੰਗ ਦਾ ਬਿਆਨ- ਸਹੀ ਟੀਮ ਦੀ ਚੋਣ ਕਰਨੀ ਹੋਵੇਗੀ

04/17/2022 4:31:52 PM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪੰਜ ਮੈਚਾਂ 'ਚ ਤੀਜੀ ਹਾਰ ਝੱਲਣ ਦੇ ਬਾਅਦ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਨੂੰ ਖੇਡ ਦੇ ਵਿਭਾਗਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਦਿੱਲੀ ਕੈਪੀਟਲਸ ਨੂੰ ਸ਼ਨੀਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ ਦੇ ਸਿਰਫ਼ 4 ਅੰਕ ਹਨ ਤੇ ਉਹ ਆਈ. ਪੀ. ਐੱਲ. ਅੰਕ ਸਾਰਣੀ 'ਚ ਹੇਠਲੇ ਹਾਫ਼ 'ਚ ਹੈ। 

ਇਹ ਵੀ ਪੜ੍ਹੋ : ਬੈਂਗਲੁਰੂ ਦੇ ਪ੍ਰਦਰਸ਼ਨ ਨੂੰ ਦੇਖ ਕੇ ਬੋਲੇ ਰਵੀ ਸ਼ਾਸਤਰੀ- ਪਲੇਆਫ਼ 'ਚ ਜਗ੍ਹਾ ਬਣਾਵੇਗੀ RCB

ਪੋਂਟਿੰਗ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਦਿੱਲੀ ਕੈਪੀਟਲਸ ਨੂੰ ਖੇਡ ਦੇ ਸਾਰੇ ਪਹਿਲੂਆਂ 'ਚ ਇਕ ਇਕਾਈ ਦੇ ਤੌਰ 'ਤੇ ਪ੍ਰਦਰਸ਼ਨ ਕਰਨਾ ਹੋਵੇਗਾ। ਪੋਂਟਿੰਗ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਅਸੀਂ ਪੂਰੀ ਮਜ਼ਬੂਤੀ ਨਾਲ ਬੱਲੇਬਾਜ਼ੀ ਨਹੀਂ ਕੀਤੀ। ਮਿਸ਼ੇਲ ਮਾਰਸ਼ ਪਹਿਲੇ ਮੈਚ 'ਚ ਖੇਡੇ ਤੇ ਸ਼ਾਇਦ ਉਹ ਉਸ ਸਮੇਂ ਲੈਅ 'ਚ ਫਿੱਟ ਨਹੀਂ ਬੈਠੇ ਜਿਸ ਦੀ ਸਾਨੂੰ ਲੋੜ ਸੀ। ਰੋਵਮੈਨ ਪਾਵੇਲ ਅਜੇ ਤਕ ਮ੍ਰਧਕ੍ਰਮ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਇਸ ਲਈ ਅਸੀਂ ਇਨ੍ਹਾਂ ਚੀਜ਼ਾਂ ਦੇ ਨਾਲ ਟੂਰਨਾਮੈਂਟ 'ਚ ਕੀ ਕਰਨਾ ਚਾਹੁੰਦੇ ਹਾਂ, ਉਸ ਨੂੰ ਠੀਕ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ

ਪੋਂਟਿੰਗ ਨੇ ਕਿਹਾ, 'ਬੱਲੇ ਤੇ ਗੇਂਦ ਨਾਲ ਕੁਝ ਵਿਭਾਗਾਂ 'ਚ ਯਕੀਨੀ ਤੌਰ 'ਤੇ ਸੁਧਾਰ ਦੀ ਲੋੜ ਹੈ। ਕੁਝ ਓਵਰਾਂ 'ਚ ਸਾਡੇ ਖ਼ਿਲਾਫ਼ ਪਾਰਕ ਦੇ ਚਾਰੋ ਪਾਸੇ ਕਾਫ਼ੀ ਦੌੜਾਂ ਬਣੀਆਂ। ਸਾਨੂੰ ਖੇਡ ਦੇ ਸਾਰੇ ਪਹਿਲੂਆਂ 'ਚ ਬਿਹਤਰ ਹੋਣ ਦੀ ਲੋੜ ਹੈ।' ਉਨ੍ਹਾਂ ਨਾਲ ਹੀ ਕਿਹਾ ਕਿ ਆਗਾਮੀ ਮੈਚਾਂ 'ਚ ਟੀਮ ਦਾ ਸਹੀ ਤਾਲਮੇਲ ਦਿੱਲੀ ਕੈਪੀਟਲਸ ਲਈ ਅਹਿਮ ਹੋਵੇਗਾ। ਕੋਚ ਨੇ ਕਿਹਾ, 'ਅਗਲੇ ਦੋ ਮੈਚ ਸਾਡੇ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਤੇ ਸਾਨੂੰ ਆਪਣੀ ਖੇਡ ਦੇ ਸਾਰੇ ਪਹਿਲੂਆਂ ਨੂੰ ਦੇਖਣਾ ਹੋਵੇਗਾ ਤੇ ਸਹੀ ਟੀਮ ਚੁਣਨੀ ਹੋਵੇਗੀ। ਅਸੀਂ ਜੋ 11 ਖਿਡਾਰੀ ਚੁਣਾਂਗੇ, ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News