DC vs PBKS : ਮੈਚ ਤੋਂ ਪਹਿਲਾਂ ਜਾਣੋ ਦੋਹਾਂ ਟੀਮਾਂ ਨਾਲ ਜੁੜੀਆਂ ਇਹ ਮਹੱਤਵਪੂਰਨ ਗੱਲਾਂ
Sunday, Apr 18, 2021 - 01:05 PM (IST)
ਸਪੋਰਟਸ ਡੈਸਕ— ਆਈ. ਪੀ. ਐੱਲ. ਸੀਜ਼ਨ ਦੇ ਪਹਿਲੇ ਡਬਲ ਹੈੱਡਰ ਦੇ ਦੂਜੇ ਮੁਕਾਬਲੇ ’ਚ ਰਿਸ਼ਭ ਪੰਤ ਦੀ ਟੀਮ ਦਿੱਲੀ ਕੈਪੀਟਲਸ (ਡੀ. ਸੀ.) ਤੇ ਲੋਕੇਸ਼ ਰਾਹੁਲ ਦੀ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਬੀਸੀਸੀਆਈ ਨੇ ICC ਟੀ-20 ਵਿਸ਼ਵ ਕੱਪ ਲਈ ਚੁਣੇ 9 ਵੈਨਿਊ, ਮੋਦੀ ਸਟੇਡੀਅਮ 'ਚ ਹੋਵੇਗਾ ਫਾਈਨਲ ਮੈਚ
ਦੋਵੇਂ ਟੀਮਾਂ ਵਿਚਾਲੇ ਹੋਏ ਮੈਚਾਂ ਦੇ ਅੰਕੜੇ
ਦਿੱਲੀ ਕੈਪੀਟਲਸ ਤੇ ਪੰਜਾਬ ਕਿੰਗਜ਼ ਵਿਚਾਲੇ ਕੁਲ 26 ਮੈਚ ਹੋਏ ਹਨ। ਇਨ੍ਹਾਂ 26 ਮੈਚਾਂ ’ਚੋਂ 11 ਮੈਚ ਦਿੱਲੀ ਤੇ 15 ਮੈਚ ਪੰਜਾਬ ਜਿੱਤੀ ਹੈ। ਦਿੱਲੀ ਖ਼ਿਲਾਫ਼ ਪੰਜਾਬ ਦਾ ਸਕਸੈਸ ਰੇਟ 58 ਫ਼ੀਸਦੀ ਹੈ।
ਪਿੱਚ ਦੀ ਸਥਿਤੀ
ਵਾਨਖੇੜੇ ’ਚ 2019 ’ਚ ਇੱਥੇ 7 ਮੈਚ ਖੇਡੇ ਗਏ ਸਨ। ਇਨ੍ਹਾਂ ’ਚੋਂ 6 ਵਾਰ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 160 ਦੌੜਾਂ ਤੋਂ ਉੱਪਰ ਦਾ ਸਕੋਰ ਬਣਾਇਆ ਸੀ। 3 ਵਾਰ ਤਾਂ 185 ਦੇ ਉੱਪਰ ਦਾ ਸਕੋਰ ਬਣਿਆ। ਦਿੱਲੀ ਕੈਪੀਟਲਸ ਟੀਮ ਜ਼ਿਆਦਾ ਹਮਲਾਵਰ ਤਰੀਕੇ ਨਾਲ ਖੇਡਦੀ ਹੈ ਇੱਥੋਂ ਦੀ ਪਿੱਚ ਉਸ ਦੇ ਖਿਡਾਰੀਆਂ ਦੇ ਬੈਟਿੰਗ ਸਟਾਈਲ ਲਈ ਮੁਫ਼ੀਦ ਹੋ ਸਕਦੀ ਹੈ।
ਇਹ ਵੀ ਪੜ੍ਹੋ : IPL 2021 : ਇੰਗਲੈਂਡ ਦੇ ਸਾਬਕਾ ਕਪਤਾਨ ਨੇ ਜਡੇਜਾ ਪ੍ਰਤੀ ਅਜਿਹੇ ਵਰਤਾਓ ਨੂੰ ਲੈ ਕੇ ਚੁੱਕੀ ਉਂਗਲ
2019 ’ਚ ਇੱਥੇ 7 ਮੈਚਾਂ ’ਚੋਂ 4 ’ਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ। 2 ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ। ਇਕ ਮੈਚ ਟਾਈ ਰਿਹਾ। ਇਸ ਸੀਜ਼ਨ ’ਚ ਵਾਨਖੇੜੇ ’ਚ ਹੋਏ 4 ਮੈਚਾਂ ’ਚ ਫ਼ਾਸਟ ਬਾਲਰਸ ਨੇ 46 ਵਿਕਟਾਂ ਲਈਆਂ ਹਨ। ਲਿਹਾਜ਼ਾ ਇਕ ਵਾਰ ਫਿਰ ਟੀਮਾਂ ਦਾ ਭਰੋਸਾ ਤੇਜ਼ ਗੇਂਦਬਾਜ਼ਾਂ ’ਤੇ ਹੀ ਹੋ ਸਕਦਾ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫ਼ੀਲਡਿੰਗ ਦਾ ਫ਼ੈਸਲਾ ਕਰ ਸਕਦੀ ਹੈ।
ਸੰਭਾਵਿਤ ਟੀਮਾਂ :-
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਅਜਿੰਕਯਾ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ ਤੇ ਕਪਤਾਨ), ਮਾਰਕਸ ਸਟੋਨੀਸ, ਲਲਿਤ ਯਾਦਵ, ਟੌਮ ਕੁਰਨ, ਕ੍ਰਿਸ ਵੋਕਸ, ਰਵੀਚੰਦਰਨ ਅਸ਼ਵਿਨ, ਕਾਗੀਸੋ ਰਬਾਡਾ, ਅਵੇਸ਼ ਖਾਨ, ਸ਼ਿਮਰੋਨ ਹੇਟਮਾਇਰ, ਅਮਿਤ ਮਿਸ਼ਰਾ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਸਟੀਵਨ ਸਮਿਥ, ਅਨਰੀਕ ਨੌਰਟਜੇ, ਸੈਮ ਬਿਲਿੰਗਸ, ਲੁਕਮਨ ਮੈਰੀਵਾਲਾ, ਪ੍ਰਵੀਨ ਦੂਬੇ, ਅਨਿਰੁੱਧ ਜੋਸ਼ੀ, ਵਿਸ਼ਨੂੰ ਵਿਨੋਦ, ਮਨੀਮਰਨ ਸਿਧਾਰਥ, ਸ਼ਮਸ ਮੁਲਾਣੀ, ਰਿਪਲ ਪਟੇਲ
ਪੰਜਾਬ ਕਿੰਗਜ਼: ਕੇ ਐਲ ਰਾਹੁਲ (ਵਿਕਟਕੀਪਰ ਤੇ ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਦੀਪਕ ਹੁੱਡਾ, ਨਿਕੋਲਸ ਪੂਰਨ, ਸ਼ਾਹਰੁਖ ਖਾਨ, ਝਾਏ ਰਿਚਰਡਸਨ, ਮੁਰੂਗਨ ਅਸ਼ਵਿਨ, ਮੁਹੰਮਦ ਸ਼ਮੀ, ਰਿਲੀ ਮੈਰਿਥ, ਅਰਸ਼ਦੀਪ ਸਿੰਘ, ਮੋਇਸਜ਼ ਹੈਨਰੀਕਸ, ਮਨਦੀਪ ਸਿੰਘ, ਕ੍ਰਿਸ ਜੌਰਡਨ, ਡੇਵਿਡ ਮਲਾਨ, ਜਲਜ ਸਕਸੈਨਾ, ਸਰਫਰਾਜ਼ ਖਾਨ, ਫੈਬੀਅਨ ਐਲਨ, ਸੌਰਭ ਕੁਮਾਰ ਈਸ਼ਾਨ ਪੋਰੇਲ, ਰਵੀ ਬਿਸ਼ਨੋਈ, ਉਤਕਰਸ਼ ਸਿੰਘ, ਦਰਸ਼ਨ ਨਲਕੰਡੇ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਬਰਾੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।