ਦਿੱਲੀ ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚੀ, ਚੋਟੀ ਦੇ 5 ਬੱਲੇਬਾਜ਼ ਦੀ ਲਿਸਟ ’ਚ ਰੋਹਿਤ ਦੀ ਐਂਟਰੀ

04/21/2021 1:37:10 PM

ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਦਿੱਲੀ ਕੈਪੀਟਲਸ 6 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਆ ਗਈ ਹੈ। ਇਸ ਜਿੱਤ ਦੇ ਬਾਅਦ ਦਿੱਲੀ ਦੇ 4 ਮੈਚਾਂ ’ਚ 3 ਜਿੱਤ ਦੇ ਨਾਲ 6 ਅੰਕ ਹੋ ਗਏ ਹਨ। ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਦੂਜੇ ਸਥਾਨ ’ਤੇ ਸੀ ਪਰ ਹੁਣ ਉਹ 4 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ। ਜਦਕਿ, ਮੁੰਬਈ ਦੇ ਵੀ ਚਾਰ ਅੰਕ ਹਨ। ਉਸ ਨੇ ਚਾਰ ਮੈਚ ਖੇਡੇ ਹਨ ਜਦਕਿ ਚੇਨੱਈ ਨੇ ਤਿੰਨ ਮੈਚ ਖੇਡੇ ਹਨ। ਅਜਿਹੇ ’ਚ ਮੁੰਬਈ ਚੌਥੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਪਹਿਲੇ ਤਿੰਨੇ ਮੈਚ ਜਿੱਤ ਕੇ ਰਾਇਲ ਚੈਲੰਜਰਜ਼ ਬੈਂਗਲੁਰੂ 6 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : PBKS vs SRH : ਜਾਣੋ ਦੋਹਾਂ ਟੀਮਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ, ਪਿੱਚ ਤੇ ਪਲੇਇੰਗ XI ’ਤੇ ਇਕ ਝਾਤ

PunjabKesariਪੰਜਵੇਂ, ਛੇਵੇਂ ਤੇ ਸਤਵੇਂ ਨੰਬਰ ਦੀ ਗੱਲ ਕਰੀਏ ਤਾਂ ਇਸ ਸਥਾਨ ’ਤੇ ਕ੍ਰਮਵਾਰ ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਹੈ। ਇਨ੍ਹਾਂ ਤਿੰਨੇ ਟੀਮਾਂ ਨੇ 3 ’ਚੋਂ ਇਕ ਮੈਚ ਜਿੱਤਿਆ ਹੈ ਤੇ ਸਾਰਿਆਂ ਦੇ 2-2 ਅੰਕ ਹਨ। ਪਰ ਨੈੱਟ ਰਨ ਰੇਟ ਕਾਰਣ ਉੱਪਰ-ਹੇਠਾਂ ਹਨ। ਜਦਕਿ ਆਖ਼ਰੀ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਬਣੀ ਹੋਈ ਹੈ ਜਿਸ ਨੇ ਅਜੇ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਇਕ ਵੀ ਮੈਚ ਨਹੀਂ ਜਿੱਤਿਆ ਹੈ।

PunjabKesariਆਰੇਂਜ ਕੈਪ
ਆਰੇਂਜ ਕੈਪ ਅਜੇ ਵੀ ਸ਼ਿਖਰ ਧਵਨ ਕੋਲ ਹੈ ਪਰ ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੀ ਗਈ 45 ਦੌੜਾਂ ਦੀ ਪਾਰੀ ਕਾਰਨ ਧਵਨ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ ਤੇ ਉਨ੍ਹਾਂ ਦੀਆਂ ਕੁਲ 231 ਦੌੜਾਂ ਹੋ ਗਈਆਂ ਹਨ। ਜਦਕਿ ਦੂਜੇ ਨੰਬਰ ’ਤੇ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ ਜਿਨ੍ਹਾਂ ਨੇ ਕੇ. ਕੇ. ਆਰ. ਦੇ ਖ਼ਿਲਾਫ਼ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਉਹ 176 ਦੌੜਾਂ ਦੇ ਨਾਲ ਦੂਜੇ ਸਥਾਨ ’ਤੇ ਹਨ। ਤੀਜੇ ਸਥਾਨ ’ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਹਨ ਜਿਨ੍ਹਾਂ ਦੀਆਂ 157 ਦੌੜਾਂ ਹਨ। ਨਿਤੀਸ਼ ਰਾਣਾ 155 ਦੌੜਾਂ ਦੇ ਨਾਲ ਚੌਥੇ ਸਥਾਨ ’ਤੇ ਹਨ। ਜਦਕਿ ਟਾਪ ਪੰਜ ’ਚ ਰੋਹਿਤ ਸ਼ਰਮਾ ਆ ਗਏ ਹਨ ਜਿਨ੍ਹਾਂ ਨੇ ਆਰ. ਸੀ. ਬੀ. ਦੇ ਖਿਡਾਰੀ ਏ. ਬੀ. ਡਿਵਿਲੀਅਰਸ ਦੀ ਜਗ੍ਹਾ ਲਈ ਹੈ। ਰੋਹਿਤ ਦੀਆਂ 138 ਦੌੜਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ

PunjabKesariਪਰਪਲ ਕੈਪ
ਪਰਪਲ ਕੈਪ ਅਜੇ ਵੀ 9 ਵਿਕਟਾਂ ਦੇ ਨਾਲ ਹਰਸ਼ਲ ਪਟੇਲ ਕੋਲ ਹੈ। ਜਦਕਿ ਮੁੰਬਈ ਦੇ ਰਾਹੁਲ ਚਾਹਰ ਨੂੰ ਪਛਾੜ ਕੇ ਦਿੱਲੀ ਦੇ ਅਵੇਸ਼ ਖ਼ਾਨ ਦੂਜੇ ਨੰਬਰ ’ਤੇ ਆ ਗਏ ਹਨ ਜਿਨ੍ਹਾਂ ਦੇ ਹੁਣ ਕੁਲ 8 ਵਿਕਟਾਂ ਹਨ। ਹਾਲਾਂਕਿ ਚਾਹਰ ਦੀਆਂ ਵੀ 8 ਵਿਕਟਾਂ ਹਨ ਪਰ ਇਕੋਨਾਮੀ ਰੇਟ ਕਾਰਣ ਅਵੇਸ਼ ਨੇ ਬਾਜ਼ੀ ਮਾਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਹੈ। ਚੌਥੇ ਤੇ ਪੰਜਵੇਂ ਸਥਾਨ ’ਤੇ ਕ੍ਰਮਵਾਰ ਮੁੰਬਈ ਦੇ ਟ੍ਰੇਂਟ ਬੋਲਟ ਤੇ ਰਾਜਸਥਾਨ ਦੇ ਚੇਤਨ ਸਕਾਰੀਆ ਹਨ ਜਿਨ੍ਹਾਂ ਦੀਆਂ 6-6 ਵਿਕਟਾਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News