ਦਿੱਲੀ ਕੈਪੀਟਲਸ ਦੇ ਇਸ ਖਿਡਾਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਖ਼ੁਦ ਦਿੱਤੀ ਜਾਣਕਾਰੀ

11/28/2020 4:36:56 PM

ਹੋਬਾਰਟ (ਭਾਸ਼ਾ) : ਟੀ20 ਕ੍ਰਿਕਟ ਦੇ ਮਸ਼ਹੂਰ ਲੈਗ ਸਪਿਨਰ ਨੇਪਾਲ ਦੇ ਸੰਦੀਪ ਲਾਮਿਛਾਨੇ ਬਿੱਗ ਬੈਸ਼ ਲੀਗ ਦੀ ਸ਼ੁਰੂਆਤ ਤੋਂ 2 ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਲਾਮਿਛਾਨੇ ਨੂੰ ਬੀ.ਬੀ.ਐਲ. ਵਿਚ ਹੋਬਾਰਟ ਹਰੀਕੇਂਸ ਲਈ ਖੇਡਣਾ ਹੈ। 20 ਸਾਲ ਦੇ ਲਾਮਿਛਾਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ਟੀਮ ਵਿਚ ਸਨ।

ਇਹ ਵੀ ਪੜ੍ਹੋ: ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ 'ਚ ਹਾਰ ਮਗਰੋਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

ਉਨ੍ਹਾਂ ਟਵੀਟ ਕੀਤਾ, 'ਇਹ ਮੇਰਾ ਫਰਜ਼ ਹੈ ਕਿ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਮੈਂ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹਾਂ। ਬੁੱਧਵਾਰ ਤੋਂ ਮੇਰੇ ਸਰੀਰ ਵਿਚ ਦਰਦ ਸੀ ਪਰ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ। ਸਭ ਕੁੱਝ ਠੀਕ ਰਿਹਾ ਤਾਂ ਮੈਦਾਨ 'ਤੇ ਪਰਤਾਂਗਾ। ਦੁਆਵਾਂ ਵਿਚ ਯਾਦ ਰੱਖਣਾ।'

ਇਹ ਵੀ ਪੜ੍ਹੋ: PNB ਦੇ ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ, 1 ਦਸੰਬਰ ਤੋਂ ਬਦਲ ਰਿਹੈ ATM ਨਾਲ ਜੁੜਿਆ ਇਹ ਨਿਯਮ

ਲਾਮਿਛਾਨੇ ਨੇ ਮੈਲਬੌਰਨ ਸਟਾਰਸ ਲਈ ਬੀ.ਬੀ.ਐਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਆਗਾਮੀ ਸੈਸ਼ਨ ਲਈ ਉਨ੍ਹਾਂ ਨੇ ਹਰੀਕੇਂਸ ਨਾਲ ਕਰਾਰ ਕੀਤਾ ਸੀ। ਉਹ ਆਈ.ਪੀ.ਐਲ. ਨਾਲ ਜੁੜਣ ਵਾਲੇ ਨੇਪਾਲ ਦੇ ਪਹਿਲੇ ਕ੍ਰਿਕਟਰ ਹੈ, ਜਿਨ੍ਹਾਂ ਦੇ ਨਾਲ 2018 ਵਿਚ ਦਿੱਲੀ ਕੈਪੀਟਲਸ ਨੇ ਕਰਾਰ ਕੀਤਾ ਸੀ। ਯੂ.ਏ.ਈ. ਵਿਚ ਇਸ ਮਹੀਨੇ ਖ਼ਤਮ ਹੋਏ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਹਾਲਾਂਕਿ ਉਨ੍ਹਾਂ ਨੇ ਇਕ ਵੀ ਮੈਚ ਨਹੀਂ ਖੇਡਿਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ


cherry

Content Editor

Related News