ਰਣਜੀ ਟਰਾਫੀ : ਦਿੱਲੀ ਦੀ ਵਿਦਰਭ ''ਤੇ ਸਨਸਨੀਖੇਜ ਜਿੱਤ

01/22/2020 7:36:15 PM

ਨਵੀਂ ਦਿੱਲੀ : ਨਿਤਿਸ਼ ਰਾਣਾ (ਅਜੇਤੂ 105) ਦੇ ਤੂਫਾਨੀ ਸੈਂਕੜੇ ਅਤੇ ਓਪਨਰਾਂ ਕੁਣਾਲ ਚੰਦੇਲਾ (75) ਅਤੇ ਹਿਤੇਨ ਦਲਾਲ (82) ਦੀਆਂ ਸ਼ਾਨਦਾਰ ਅਰਧ-ਸੈਂਕੜੇ ਵਾਲੀਆਂ ਪਾਰੀਆਂ ਦੇ ਦਮ 'ਤੇ ਦਿੱਲੀ ਨੇ ਪਿਛਲੇ ਚੈਂਪੀਅਨ ਵਿਦਰਭ ਨੂੰ ਰਣਜੀ ਟਰਾਫੀ ਏ ਅਤੇ ਬੀ ਗਰੁੱਪ ਮੁਕਾਬਲੇ ਵਿਚ ਚੌਥੇ ਅਤੇ ਆਖਰੀ ਦਿਨ 6 ਵਿਕਟਾਂ ਨਾਲ ਹਰਾ ਕੇ 6 ਅੰਕ ਹਾਸਲ ਕਰ ਲਏ।

ਦਿੱਲੀ ਨੂੰ ਜਿੱਤ ਲਈ 347 ਦੌੜਾਂ ਦੀ ਬੇਹੱਦ ਮੁਸ਼ਕਲ ਟੀਚਾ ਮਿਲਿਆ ਸੀ। ਉਸ ਨੇ ਕੱਲ ਬਿਨ੍ਹਾਂ ਕੋਈ ਵਿਕਟ ਗੁਆਏ 10 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਦਿੱਲੀ ਆਖਰੀ ਦਿਨ ਜਿੱ ਲਈ ਜਰੂਰੀ ਦੌੜਾਂ ਬਣਾ ਲਵੇਗੀ ਪਰ ਦਿੱਲੀ ਦੇ ਚੌਟੀ ਕ੍ਰਮ ਦੇ ਬੱਲੇਬਾਜ਼ਾਂ ਨੇ ਇਸ ਸੈਸ਼ਨ ਵਿਚ ਪਹਿਲੀ ਵਾਰ ਆਪਣੇ ਵੱਕਾਰ ਦੇ ਮੁਤਾਬਕ ਪ੍ਰਦਰਸ਼ਨ ਕੀਤੀ ਅਤੇ ਦਿੱਲੀ ਨੇ ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ 4 ਵਿਕਟਾਂ 'ਤੇ 348 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ। ਰਾਣਾ ਨੇ ਸਿਰਫ 68 ਗੇਂਦਾਂ ਵਿਚ 8 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 105 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਰਾਣਾ ਨੂੰ ਉਸ ਦੀ ਇਸ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ।


Related News