ਓਲੰਪਿਕ ਵਿਚ ਦੇਰੀ ਨਾਲ IOC ਨੂੰ ਹੋਵੇਗਾ ਕਰੋੜਾਂ ਦਾ ਨੁਕਸਾਨ

04/13/2020 5:13:04 PM

ਟੋਕੀਓ : ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਦੇ ਮੁਲਤਵੀ ਹੋਣ ਕਾਰਨ ਇਨ੍ਹਾਂ ਖੇਡਾਂ ਵਿਚ ਆਈ. ਓ. ਸੀ. ਦੀ ਲਾਗਤ ਕਈ ਕਰੋੜ ਡਾਲਰ ਵੱਧ ਜਾਵੇਗੀ। ਬਾਕ ਨੇ ਜਰਮਨੀ ਅਖਬਾਰ ਨੂੰ ਦੱਸਿਆ ਕਿ ਜਾਪਾਨ ਵਿਚ ਅੰਦਾਜ਼ਿਆਂ ਮੁਤਾਬਕ ਓਲੰਪਿਕ ਦੇ ਮੁਲਤਵੀ ਹੋਣ ਦੀ ਸੂਰਤ ਵਿਚ ਇਸ ਦੀ ਕੁਲ ਲਾਗਤ 2 ਤੋਂ 6 ਅਰਬ ਵੱਧ ਜਾਵੇਗੀ। ਇਸ ਸਬੰਧੀ ਵਿਚ 2013 ਦੇ ਸਮਝੌਤੇ ਮੁਤਾਬਕ ਆਈ. ਓ. ਸੀ. ਦੇ ਹਿੱਸੇ ਛੱਡ ਕੇ ਸਾਰੀਆਂ ਹੋਰ ਲਾਗਤਾਂ ਨੂੰ ਜਾਪਾਨ ਵੱਲੋਂ ਪੂਰਾ ਕੀਤਾ ਜਾਵੇਗਾ।

PunjabKesari

ਬਾਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਆਈ. ਓ. ਸੀ. ਨੂੰ ਕਿੰਨਾ ਨੁਕਸਾਨ ਹੋਇਆ ਹੈ ਅਤੇ ਇਸ ਦਾ ਮੁਲਾਂਕਣ ਕਰਨਾ ਲੱਗਭਗ ਅਸੰਭਵ ਹੈ। ਅਸੀਂ ਪ੍ਰਧਾਨ ਮੰਤਰੀ ਦੇ ਨਾਲ ਸਹਿਮਤੀ ਜਤਾਈ ਕਿ ਜਾਪਾਨ 2020 ਦੇ ਲਈ ਸਮਝੌਤੇ ਦੀ ਸ਼ਰਤਾਂ ਦੇ ਤਹਿਤ ਵਧੀ ਲਾਗਤ ਨੂੰ ਪੂਰਾ ਕਰੇਗਾ ਜਦਕਿ ਆਈ. ਓ. ਸੀ. ਆਪਣੀ ਲਾਗਤਾਂ ਦੇ ਲਈ ਜ਼ਿੰਮੇਵਾਰ ਹੋਵੇਗਾ। ਇਨਾ ਸਾਫ ਹੈ ਕਿ ਆਈ. ਓ. ਸੀ. ਨੂੰ ਵੀ ਕਈ ਕਰੋੜ ਰੁਪਏ ਵਾਧੂ ਖਰਚਾ ਕਰਨਾ ਹੋਵੇਗਾ।’’


Ranjit

Content Editor

Related News