ਦੀਪਿਕਾ ਤੇ ਪ੍ਰਵੀਣ ਦਾ ਤੀਰਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ, ਮਿਕਸਡ ਡਬਲਜ਼ ਦੇ ਕੁਆਰਟਰ ਫ਼ਾਈਨਲ ’ਚ ਪਹੁੰਚੇ
Saturday, Jul 24, 2021 - 08:21 AM (IST)
ਟੋਕੀਓ— ਭਾਰਤ ਨੇ ਟੋਕੀਓ ਓਲੰਪਿਕ ਦੀ ਤੀਰਅੰਦਾਜ਼ੀ ਟੀਮ ਮੁਕਾਬਲੇ ’ਚ ਸ਼ਨੀਵਾਰ ਨੂੰ ਸ਼ਾਨਦਾਰ ਸ਼ੁਰੂਆਤ ਕੀਤੀ ਜਦੋਂ ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਦੀ ਜੋੜੀ ਨੇ ਚੀਨੀ ਤਾਈਪੈ ਨੂੰ ਹਰਾ ਕੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ।
ਇਹ ਵੀ ਪਡ਼੍ਹੋ : ਟੋਕੀਓ ਓਲੰਪਿਕ ਉਦਘਾਟਨੀ ਸਮਾਰੋਹ : ਭਾਰਤ ਦੀ ਸ਼ਾਨਦਾਰ ਝਾਕੀ ਨੇ ਕੀਤਾ ਪੂਰੀ ਦੁਨੀਆ ਦਾ ਧਿਆਨ ਆਕਰਸ਼ਿਤ
ਪਹਿਲਾ ਸੈੱਟ ਇਕ ਅੰਕ ਨਾਲ ਗੁਆਉਣ ਦੇ ਬਾਅਦ ਭਾਰਤੀ ਟੀਮ 1.3 ਨਾਲ ਪੱਛੜ ਰਹੀ ਸੀ ਤੇ ਉਸ ਨੂੰ ਹਰ ਹਾਲਤ ’ਚ ਤੀਜਾ ਸੈੱਟ ਜਿੱਤਣਾ ਸੀ। ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਜਾਧਵ ਤੇ ਦੀਪਿਕਾ ਨੇ ਕੋਈ ਗ਼ਲਤੀ ਨਹੀਂ ਕੀਤੀ। ਉਨ੍ਹਾਂ ਨੇ ਲਿਨ ਚਿਯਾ ਐੱਨ ਤੇ ਤਾਂਗ ਚਿਨ ਯੁਨ ਦੇ ਖ਼ਿਲਾਫ਼ ਇਹ ਮੁਕਾਬਲਾ 5.3 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਮਿਕਸਡ ਡਬਲਜ਼ ਤੀਰਅੰਦਾਜ਼ੀ ਮੁਕਾਬਲਾ ਪਹਿਲੀ ਵਾਰ ਓਲੰਪਿਕ ’ਚ ਖੇਡਿਆ ਜਾ ਰਿਹਾ ਹੈ।
ਦੀਪਿਕਾ ਦਾ ਤੀਰਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਦੀਪਿਕਾ ਨੇ ਵਰਲਡ ਚੈਂਪੀਅਨਸ਼ਿਪ ’ਚ 2 ਚਾਂਦੀ, ਕਾਮਨਵੈਲਥ ਗੇਮਸ 2010 ’ਚ 2 ਸੋਨ ਤਮਗ਼ੇ, ਏਸ਼ੀਅਨ ਗੇਮਸ 2010 ’ਚ ਇਕ ਕਾਂਸੀ ਤੇ ਏਸ਼ੀਅਨ ਆਰਚਰੀ ਚੈਂਪੀਅਨਸ਼ਿਪ ’ਚ 1 ਸੋਨ ਤੇ 2 ਚਾਂਦੀ ਤੇ 3 ਕਾਂਸੀ ਤਮਗ਼ੇ ਹਾਸਲ ਕੀਤੇ ਹਨ। ਦੂਜੇ ਪਾਸੇ ਪ੍ਰਵੀਣ ਨੇ ਅਜੇ ਤਕ ਵਰਲਡ ਚੈਂਪੀਅਨਸ਼ਿ ਪ ’ਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ।
ਇਹ ਵੀ ਪਡ਼੍ਹੋ : ਓਲੰਪਿਕ ਖੇਡਾਂ ਰੱਦ ਕਰਨ ਨੂੰ ਲੈ ਕੇ ਟੋਕੀਓ ’ਚ ਜ਼ਬਰਦਸਤ ਪ੍ਰਦਰਸ਼ਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।