ਟੋਕੀਓ ਓਲੰਪਿਕ ’ਚ ਆਪਣੇ ਪ੍ਰਦਰਸ਼ਨ ਨਾਲ ਜਿੱਤ ਦਰਜ ਕਰਨ ਬਾਰੇ ਆਸਵੰਦ ਦੀਪਿਕਾ ਕੁਮਾਰੀ

Tuesday, Jul 20, 2021 - 10:53 AM (IST)

ਟੋਕੀਓ ਓਲੰਪਿਕ ’ਚ ਆਪਣੇ ਪ੍ਰਦਰਸ਼ਨ ਨਾਲ ਜਿੱਤ ਦਰਜ ਕਰਨ ਬਾਰੇ ਆਸਵੰਦ ਦੀਪਿਕਾ ਕੁਮਾਰੀ

ਟੋਕੀਓ— ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਕਹਿਣਾ  ਹੈ ਕਿ ਪਿਛਲੇ ਦੋ ਓਲੰਪਿਕ ’ਚ ਅਸਫ਼ਲ ਰਹਿਣ ਦੇ ਬਾਅਦ ਇਸ ਵਾਰ ਉਹ ਖ਼ੁਦ ਨੂੰ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਓਲੰਪਿਕ ’ਚ ਤਮਗ਼ਾ ਜਿੱਤਣ ’ਚ ਸਮਰਥ ਹੈ। ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਦਾ ਇਹ ਲਗਾਤਾਰ ਤੀਜਾ ਓਲੰਪਿਕ ਹੈ। ਉਹ ਲੰਡਨ (2012) ਤੇ ਰੀਓ (2016) ’ਚ ਉਮੀਦਾਂ ’ਤੇ ਖ਼ਰੀ ਨਹੀਂ ਉਤਰ ਸਕੀ ਸੀ। ਦੀਪਿਕਾ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਂ ਖ਼ੁਦ ਨੂੰ ਸਾਬਤ ਕਰਨਾ ਚਾਹੁੰਦੀ ਹਾਂ ਕਿ ਮੈਂ ਜਿੱਤ ਸਕਦੀ ਹਾਂ। ਇਹ ਮੇਰੇ ਲਈ, ਤੀਰਅੰਦਾਜ਼ੀ ਟੀਮ ਦੇ ਲਈ ਤੇ ਮੇਰੇ ਦੇਸ਼ ਲਈ ਅਹਿਮ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੇ ਓਲੰਪਿਕ ’ਚ ਕਦੀ ਵੀ ਤੀਰਅੰਦਾਜ਼ੀ ’ਚ ਤਮਗ਼ਾ ਨਹੀਂ ਜਿੱਤਿਆ ਤੇ ਮੈਂ ਜਿੱਤਣਾ ਚਾਹੁੰਦੀ ਹਾਂ। ਲੰਡਨ ਓਲੰਪਿਕ ਤੋਂ ਪਹਿਲਾਂ ਵੀ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਬਣੀ ਦੀਪਿਕਾ ਇਕ ਵਾਰ ਫਿਰ ਚੋਟੀ ਦੀ ਰੈਂਕਿਗ ’ਤੇ ਪਹੁੰਚੀ ਹੈ। ਦੀਪਿਕਾ ਨੇ ਕਿਹਾ ਲੰਡਨ ਤੋਂ ਹੁਣ ਤਕ ਬਹੁਤ ਕੁਝ ਬਦਲ ਗਿਆ ਹੈ। ਮੈਂ ਮਾਨਸਿਕ ਤੌਰ ’ਤੇ ਕਾਫ਼ੀ ਮਿਹਨਤ ਕੀਤੀ ਹੈ ਜਿਸ ਨਾਲ ਹਾਂ-ਪੱਖੀ ਨਤੀਜੇ ਮਿਲ ਰਹੇ ਹਨ। ਪਿਛਲੇ ਦੋ ਓਲੰਪਿਕ ’ਚ ਮੈਂ ਬਹੁਤ ਪਿੱਛੇ ਰਹਿ ਗਈ ਸੀ ਤੇ ਹੁਣ ਇਸ ਵਾਰ ਮੈਂ ਇਸ ’ਤੇ  ਮਿਹਨਤ ਕਰਕੇ ਆਈ ਹਾਂ। ਮੈਂ ਲਗਾਤਾਰ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ’ਚ ਹਾਂ। ਦੀਪਿਕਾ ਓਲੰਪਿਕ ’ਚ ਭਾਰਤ ਦੀ ਇਕੱਲੀ ਤੀਰਅੰਦਾਜ਼ ਹੈ। ਉਨ੍ਹਾਂ ਦੇ ਨਿੱਜੀ ਵਰਗ ਦੀ ਪ੍ਰਤੀਯੋਗਿਤਾ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਜਦਕਿ ਮਿਕਸਡ ਡਬਲਜ਼ ਮੁਕਾਬਲਾ ਪਹਿਲੇ ਹੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ।


author

Tarsem Singh

Content Editor

Related News