ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਸਨਮਾਨਤ

Saturday, Oct 12, 2019 - 05:53 PM (IST)

ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਸਨਮਾਨਤ

ਨਵੀਂ ਦਿੱਲੀ— ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਣ ਵਾਲੇ ਅਤੇ ਦੇਸ਼ ਨੂੰ ਓਲੰਪਿਕ ਕੋਟਾ ਦਿਵਾਉਣ ਵਾਲੇ ਪਹਿਲਵਾਨ ਦੀਪਕ ਪੂਨੀਆ ਨੂੰ ਸਰਬ ਭਾਰਤੀ ਕੁਸ਼ਤੀ ਮਹਾਸੰਘ ਨੇ ਸਨਮਾਨਤ ਕੀਤਾ ਹੈ। ਸਰਬ ਭਾਰਤੀ ਕੁਸ਼ਤੀ ਮਹਾਸੰਘ ਨੇ 86 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਪਹਿਲਵਾਨ ਦੀਪਕ ਨੂੰ ਸ਼ੁੱਕਰਵਾਰ ਨੂੰ ਸ਼ਾਮ ਰੋਹਿਣੀ ਕੋਟਰ ਕੰਪਲੈਕਸ 'ਚ ਇਕ ਸਵਾਗਤ ਸਮਾਗਮ 'ਚ ਸਨਮਾਨਤ ਕੀਤਾ ਗਿਆ ਜਿਸ 'ਚ ਦੀਪਕ ਨੂੰ 'ਭਾਰਤ ਗੌਰਵ ਐਵਾਰਡ' ਨਾਲ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਦਾ ਆਯੋਜਨ ਸੁਰਿੰਦਰ ਕਾਲੀਰਮਨ (ਵਕੀਲ) ਪ੍ਰਧਾਨ, ਅਤੇ ਸੰਜੀਵ ਜੂਨ ਸਹਿ ਸਕੱਤਰ ਨੇ ਕੀਤਾ। ਦੀਪਕ ਕੈਡੇਟ ਜੂਨੀਅਰ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ 'ਚ ਸੋਨ ਤਮਗਾ ਅਤੇ ਸੀਨੀਅਰ ਵਿਸ਼ਵ ਕੁਸ਼ਤੀ 'ਚ ਚਾਂਦੀ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ 'ਚ ਵਿਸ਼ਵ 'ਚ ਪਹਿਲੀ ਰੈਂਕਿੰਗ ਹਾਸਲ ਕੀਤੀ ਹੈ। ਉਹ ਦੇਸ਼ ਨੂੰ 2020 ਟੋਕੀਓ ਓਲੰਪਿਕ ਲਈ ਕੋਟਾ ਦਿਵਾ ਚੁੱਕੇ ਹਨ।


author

Tarsem Singh

Content Editor

Related News