ਭਾਰਤ ਦੇ ਦੀਪਕ ਜੋਸ਼ੀ ਐੱਫ.ਆਈ.ਐੱਚ. ਅੰਪਾਇਰਾਂ ਦੀ ਸੂਚੀ ''ਚ

05/19/2018 10:27:58 AM

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਦੀਪਕ ਜੋਸ਼ੀ ਨੂੰ ਅੱਜ ਉਭਰਦੇ ਅੰਪਾਇਰਾਂ ਦੀ ਸੂਚੀ (ਆਊਟਡੋਰ ਹਾਕੀ) 'ਚ ਸ਼ਾਮਲ ਕੀਤਾ ਗਿਆ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਅੱਜ ਇਸ ਫੈਸਲੇ ਦਾ ਐਲਾਨ ਕੀਤਾ ਹੈ।

ਜੋਸ਼ੀ ਉੱਤਰਾਖੰਡ ਦੇ ਹਲਦਵਾਨੀ ਤੋਂ ਹਨ ਅਤੇ ਆਪਣੇ ਸੂਬੇ ਦੀ ਟੀਮ ਦੇ ਰਾਸ਼ਟਰੀ ਪੱਧਰ ਦੇ ਸਾਬਕਾ ਹਾਕੀ ਖਿਡਾਰੀ ਰਹਿ ਚੁੱਕੇ ਹਨ। ਪਰ 2010-11 ਦੇ ਬਾਅਦ ਉਨ੍ਹਾਂ ਨੇ ਅੰਪਾਇਰਿੰਗ ਕਰਨ ਦਾ ਫੈਸਲਾ ਕੀਤਾ ਅਤੇ ਇਸ ਲਈ ਉਨ੍ਹਾਂ ਨੇ ਪਟਿਆਲਾ ਦੇ ਐੱਨ.ਆਈ.ਐੱਸ. ਤੋਂ ਖੇਡ ਕੋਚਿੰਗ 'ਚ ਡਿਪਲੋਮਾ ਵੀ ਹਾਸਲ ਕੀਤਾ।

ਜੋਸ਼ੀ ਨੇ ਕਿਹਾ, ''ਐੱਫ.ਆਈ.ਐੱਚ. ਦੀ ਸੂਚੀ 'ਚ ਸ਼ਾਮਲ ਕੀਤਾ ਜਾਣਾ ਸਨਮਾਨ ਦੀ ਗੱਲ ਹੈ। ਪਿਛਲੇ 6-7 ਸਾਲਾਂ 'ਚ ਮੈਂ ਕਾਫੀ ਕੁਝ ਸਿੱਖਿਆ ਹੈ ਅਤੇ ਮੈਂ ਇਸ ਦੀ ਸਿਹਰਾ ਹਾਕੀ ਇੰਡੀਆ ਅਤੇ ਇਸ ਦੀ ਅੰਪਾਇਰਿੰਗ, ਤਕਨੀਕੀ ਅਤੇ ਮੁਕਾਬਲੇਬਾਜ਼ੀ ਕਮੇਟੀ ਨੂੰ ਦੇਣਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਸਹਿਯੋਗ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ।''


Related News