ਦੀਪਕ ਹੁੱਡਾ ਤੇ ਕਰੁਣਾਲ ਪੰਡਯਾ ਵਿਵਾਦ ’ਤੇ ਬੋਲੇ ਗੰਭੀਰ, ਕਿਹਾ-ਜ਼ਰੂਰੀ ਨਹੀਂ ਕਿ ਤੁਸੀਂ ਦੋਸਤ ਹੋਵੋ

03/22/2022 11:12:13 PM

ਸਪੋਰਟਸ ਡੈਸਕ—ਆਈ. ਪੀ. ਅੈੱਲ. ਦੇ ਆਉਣ ਵਾਲੇ ਸੀਜ਼ਨ ’ਚ ਗੁਜਰਾਤ ਦੇ ਦੋ ਆਲਰਾਊਂਡਰ ਕਰੁਣਾਲ ਪੰਡਯਾ ਅਤੇ ਦੀਪਕ ਹੁੱਡਾ ਇਕ ਹੀ ਫ੍ਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ ਲਈ ਖੇਡਣਗੇ ਪਰ ਦੋਵਾਂ ਖਿਡਾਰੀਆਂ ਵਿਚਾਲੇ ਪਿਛਲੇ ਕੁਝ ਸਾਲਾਂ ’ਚ ਝਗੜਾ ਹੋ ਗਿਆ, ਜੋ ਬਹੁਤ ਚਰਚਾ ਵਿਚ ਰਿਹਾ ਸੀ। ਹੁਣ ਇਸ ਮੁੱਦੇ ’ਤੇ ਲਖਨਊ ਟੀਮ ਦੇ ਮੈਂਟੋਰ ਗੌਤਮ ਗੰਭੀਰ ਨੇ ਆਪਣਾ ਬਿਆਨ ਦਿੱਤਾ ਹੈ। ਗੰਭੀਰ ਨੇ ਕਿਹਾ ਹੈ ਕਿ ਜਦੋਂ ਅਸੀਂ ਟੀਮ ਲਈ ਰਣਨੀਤੀ ਬਣਾ ਰਹੇ ਸੀ ਤਾਂ ਅਸੀਂ ਜ਼ਿਆਦਾ ਆਲਰਾਊਂਡਰ ਚਾਹੁੰਦੇ ਸੀ। ਮੈਨੂੰ ਖੁਸ਼ੀ ਹੈ ਕਿ ਸੰਜੀਵ ਗੋਇਨਕਾ ਨੇ ਇਸ ਦੀ ਇਜਾਜ਼ਤ ਦਿੱਤੀ। ਹੁੱਡਾ ਅਤੇ ਕਰੁਣਾਲ ਬੜੌਦਾ ਲਈ ਇਕੱਠੇ ਘਰੇਲੂ ਕ੍ਰਿਕਟ ਖੇਡਦੇ ਸਨ ਪਰ ਹੁੱਡਾ ਨੇ ਕਰੁਣਾਲ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾ ਕੇ ਟੀਮ ਛੱਡ ਦਿੱਤੀ ਸੀ। ਹੁਣ ਦੋਵੇਂ ਲਖਨਊ ਦੀ ਟੀਮ ’ਚ ਇਕੱਠੇ ਹਨ।

ਗੰਭੀਰ ਨੇ ਕਿਹਾ ਕਿ ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ। ਮੈਦਾਨ ’ਤੇ ਚੰਗਾ ਪ੍ਰਦਰਸ਼ਨ ਕਰਨ ਲਈ ਗੂੜ੍ਹੇ ਦੋਸਤ ਹੋਣਾ ਜ਼ਰੂਰੀ ਨਹੀਂ ਹੈ। ਉਹ ਪੇਸ਼ੇਵਰ ਹਨ ਅਤੇ ਆਪਣਾ ਕੰਮ ਜਾਣਦੇ ਹਨ। ਇਕ ਟੀਮ ’ਚ ਖੇਡਣ ਦਾ ਮਤਲਬ ਇਹ ਨਹੀਂ ਕਿ ਹਰ ਰੋਜ਼ ਇਕੱਠੇ ਡਿਨਰ ਕਰਨ ਜਾਣਾ ਹੈ। ਮੈਂ ਵੀ ਜਦੋਂ ਖੇਡਦਾ ਸੀ ਤਾਂ ਟੀਮ ’ਚ ਸਾਰੇ ਮੇਰੇ ਦੋਸਤ ਨਹੀਂ ਸਨ ਪਰ ਇਸ ਦਾ ਮੇਰੇ ਪ੍ਰਦਰਸ਼ਨ ’ਤੇ ਕੋਈ ਅਸਰ ਨਹੀਂ ਪਿਆ। ਇਹ ਪ੍ਰਪੱਕ ਲੋਕ ਹਨ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਨੇ ਮੈਚ ਜਿੱਤਣਾ ਹੈ।

ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਮੈਗਾ ਨੀਲਾਮੀ ਦੌਰਾਨ ਲਖਨਊ ਫ੍ਰੈਂਚਾਈਜ਼ੀ ਨੇ ਦੀਪਕ ਹੁੱਡਾ ਨੂੰ 5.75 ਕਰੋੜ ਰੁਪਏ ਦੇ ਕੇ ਟੀਮ ’ਚ ਸ਼ਾਮਲ ਕੀਤਾ। ਇਸ ਤੋਂ ਬਾਅਦ ਟੀਮ ਨੇ ਕਰੁਣਾਲ ਪੰਡਯਾ ਨੂੰ ਵੀ ਟੀਮ ’ਚ ਸ਼ਾਮਲ ਕੀਤਾ। ਇਸ ਤੋਂ ਬਾਅਦ ਟੀਮ ਨੇ ਕਰੁਣਾਲ ਪੰਡਯਾ ਨੂੰ ਵੀ ਟੀਮ ਵਿਚ ਸ਼ਾਮਲ ਕਰ ਲਿਆ। ਕਰੁਣਾਲ ਪੰਡਯਾ ਨੂੰ ਲਖਨਊ ਨੇ 8.25 ਕਰੋੜ ਰੁਪਏ ਦੇ ਕੇ ਟੀਮ ’ਚ ਸ਼ਾਮਲ ਕੀਤਾ।


Manoj

Content Editor

Related News