ਦੀਪਕ ਚਾਹਰ ਪਾਵਰ ਪਲੇਅ ਦੀ ਜ਼ਿੰਮੇਦਾਰੀ ਨਿਭਾਵੇ : ਧੋਨੀ
Saturday, Apr 17, 2021 - 01:33 AM (IST)
ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੈਸ਼ਨ 'ਚ ਪਹਿਲੀ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਦੀਪਕ ਚਾਹਰ ਡੈਥ ਓਵਰਾਂ ਦੇ ਗੇਂਦਬਾਜ਼ ਦੇ ਤੌਰ 'ਤੇ ਕਾਫੀ ਅਨੁਭਵੀ ਹੋ ਗਏ ਹਨ, ਇਸ ਲਈ ਉਹ ਚਾਹੁੰਦੇ ਹਨ ਕਿ ਇਹ ਗੇਂਦਬਾਜ਼ ਪਾਵਰਪਲੇਅ 'ਚ ਵੀ ਜ਼ਿੰਮੇਦਾਰੀ ਨਿਭਾਏ। ਪੰਜਾਬ ਕਿੰਗਜ਼ 'ਤੇ 6 ਵਿਕਟਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਊਣ ਵਾਲੇ ਚਾਹਰ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ, ਜਿਨ੍ਹਾਂ ਨੇ ਚਾਰ ਓਵਰਾਂ 'ਚ ਚਾਰ ਵਿਕਟਾਂ ਹਾਸਲ ਕੀਤੀਆਂ। ਧੋਨੀ ਦੀ ਇਹ ਚੇਨਈ ਸੁਪਰ ਕਿੰਗਜ਼ ਦੇ ਲਈ 200ਵਾਂ ਮੈਚ ਸੀ, ਇਸ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ-200ਵਾਂ ਮੈਚ ਖੇਡਣ, ਸੱਚਮੁੱਚ ਬਹੁਤ ਲੰਬੀ ਯਾਤਰਾ ਹੈ, ਜੋ 2008 'ਚ ਸ਼ੁਰੂ ਹੋਈ ਸੀ।
ਇਹ ਖ਼ਬਰ ਪੜ੍ਹੋ- ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ
ਚਾਹਰ ਦੀ ਗੇਂਦਬਾਜ਼ੀ 'ਤੇ ਉਨ੍ਹਾਂ ਨੇ ਕਿਹਾ ਕਿ ਦੀਪਕ ਚਾਹਰ ਡੈਥ ਗੇਂਦਬਾਜ਼ ਦੇ ਤੌਰ 'ਤੇ ਵੀ ਅਨੁਭਵੀ ਹੋਏ ਹਨ ਪਰ ਮੈਂ ਚਾਹੁੰਦਾ ਹਾ ਕਿ ਉਹ ਪਾਵਰਪਲੇਅ ਦੀ ਜ਼ਿੰਮੇਦਾਰੀ ਨਿਭਾਏ ਕਿਉਂਕਿ ਡੈਥ ਓਵਰ ਦੇ ਲਈ ਸਾਡੇ ਕੋਲ ਬ੍ਰੋਵੋ ਹੈ। ਧੋਨੀ ਨੇ ਕਿਹਾ ਕਿ ਅਸੀਂ ਮੋਇਨ ਅਲੀ ਨੂੰ ਤੀਜੇ ਨੰਬਰ 'ਤੇ ਹੀ ਖਿਡਾਉਣਾ ਚਾਹੁੰਦੇ ਹਾਂ। ਉਹ ਵਧੀਆ ਹੈ, ਵੱਡਾ ਸ਼ਾਟ ਖੇਡ ਸਕਦਾ ਹੈ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।