ਪਹਿਲੇ ਟੀ-20 ਮੈਚ ਦੌਰਾਨ ਜ਼ਖ਼ਮੀ ਹੋਏ ਦੀਪਕ ਚਾਹਰ ਅਤੇ ਵੈਂਕਟੇਸ਼ ਅਈਅਰ

Thursday, Feb 17, 2022 - 02:27 PM (IST)

ਪਹਿਲੇ ਟੀ-20 ਮੈਚ ਦੌਰਾਨ ਜ਼ਖ਼ਮੀ ਹੋਏ ਦੀਪਕ ਚਾਹਰ ਅਤੇ ਵੈਂਕਟੇਸ਼ ਅਈਅਰ

ਕੋਲਕਾਤਾ (ਭਾਸ਼ਾ)- ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਮੈਚ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਆਲਰਾਊਂਡਰ ਵੈਂਕਟੇਸ਼ ਅਈਅਰ ਜ਼ਖ਼ਮੀ ਹੋ ਗਏ। ਚਾਹਰ ਨੂੰ ਆਈ.ਪੀ.ਐੱਲ. ਦੀ ਮੇਗਾ ਨਿਲਾਮੀ ਵਿਚ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਰੁਪਏ ਵਿਚ ਦੁਬਾਰਾ ਖ਼ਰੀਦਿਆ ਹੈ।

ਇਹ ਵੀ ਪੜ੍ਹੋ: ਭਾਰਤੀ ਖੇਡ ਅਥਾਰਟੀ ਨੇ ਓਲੰਪਿਕ 2024 ਅਤੇ 2028 ਦੀ ਤਿਆਰੀ ਲਈ 398 ਕੋਚ ਕੀਤੇ ਨਿਯੁਕਤ

ਉਸ ਨੂੰ ਵਰਗ ਲੇਗ ਖੇਤਰ ਵਿਚ ਕੈਰੇਬੀਅਨ ਕਪਤਾਨ ਕੀਰੋਨ ਪੋਲਾਰਡ ਦੇ ਜ਼ੋਰਦਾਰ ਪੂਲ ਸ਼ਾਟ ਨੂੰ ਬਚਾਉਂਦੇ ਹੋਏ ਸੱਜੇ ਹੱਥ 'ਤੇ ਸੱਟ ਲੱਗੀ। ਇਹ ਘਟਨਾ ਵੈਸਟਇੰਡੀਜ਼ ਦੀ ਪਾਰੀ ਦੇ 19ਵੇਂ ਓਵਰ ਵਿਚ ਵਾਪਰੀ। ਚਾਹਰ ਨੂੰ ਡਰੈਸਿੰਗ ਰੂਮ ਵਿਚ ਭੇਜਿਆ ਗਿਆ ਜੋ ਓਵਰਾਂ ਦਾ ਆਪਣਾ ਕੋਟਾ ਪੂਰਾ ਨਹੀਂ ਕਰ ਸਕਿਆ ਅਤੇ ਆਖਰੀ ਓਵਰ ਲਈ ਹਰਸ਼ਲ ਪਟੇਲ ਨੂੰ ਭੇਜਿਆ ਗਿਆ।

ਇਹ ਵੀ ਪੜ੍ਹੋ: ਤੀਸਰੇ ਟੀ-20 ਲਈ BCCI ਨੇ 20,000 ਦਰਸ਼ਕਾਂ ਨੂੰ ਦਿੱਤੀ ਇਜਾਜ਼ਤ

ਦੂਜੇ ਪਾਸੇ ਤੇਜ਼ ਗੇਂਦਬਾਜ਼ ਆਲਰਾਊਂਡਰ ਵੈਂਕਟੇਸ਼ ਅਈਅਰ ਦੇ 17ਵੇਂ ਓਵਰ 'ਚ ਸੱਜੇ ਹੱਥ 'ਤੇ ਸੱਟ ਲੱਗੀ, ਜਦੋਂ ਪੋਲਾਰਡ ਦੇ ਸ਼ਾਟ 'ਤੇ ਗੇਂਦ ਉਸ ਦੇ ਹੱਥੋਂ ਨਿਕਲ ਗਈ। ਦੋਵਾਂ ਦੀ ਸਕੈਨਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਉਹ ਸੀਰੀਜ਼ 'ਚ ਅੱਗੇ ਖੇਡ ਸਕਣਗੇ ਜਾਂ ਨਹੀਂ।

ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ

 


author

cherry

Content Editor

Related News