ਆਲੋਚਕਾਂ ਨੂੰ ਜਵਾਬ ਦੇਣ ਨਾਲ ਖ਼ੁਸ਼ ਹਨ ਚਾਹਰ, ਰਵੀ ਸ਼ਾਸਤਰੀ ਨੇ ਕੀਤੀ ਸ਼ਲਾਘਾ
Saturday, Apr 17, 2021 - 06:05 PM (IST)
ਸਪੋਰਟਸ ਡੈਸਕ— ਦੀਪਕ ਚਾਹਰ ਨੂੰ ਜੇਕਰ ਵਿਕਟ ਨਾਲ ਮਦਦ ਮਿਲ ਸਕਦੀ ਹੈ ਤਾਂ ਉਹ ਖ਼ਤਰਨਾਕ ਹੋ ਸਕਦੇ ਹਨ ਪਰ ਜੇਕਰ ਕੋਈ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਹਿਲੇ ਮੈਚ ’ਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ‘ਟ੍ਰੋਲ’ ਕਰਨ ਦੇ ਬਾਅਦ ਹੋਇਆ ਤਾਂ ਉਹ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੇ ਹਨ। ਚਾਹਰ ਨੇ ਇਸ ਤਰ੍ਹਾਂ ‘ਟ੍ਰੋਲ’ ਕੀਤੇ ਜਾਣ ਦੇ ਬਾਅਦ ਬੀਤੀ ਰਾਤ ਪੰਜਾਬ ਕਿੰਗਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਚਾਰ ਓਵਰ ’ਚ ਇਕ ਮੇਡਨ ਨਾਲ 13 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਉਨ੍ਹਾਂ ਨੇ ਆਪਣੇ ਸਪੈਲ ’ਚ 18 ਡਾਟ ਗੇਂਦਾਂ ਕਰਾਈਆਂ।
ਇਹ ਵੀ ਪੜ੍ਹੋ : ਇਕ ਵਾਰ ਫਿਰ ਕ੍ਰਿਕਟ ਪ੍ਰੇਮੀਆਂ ਨੂੰ ਦੇਖਣ ਨੂੰ ਮਿਲੇਗਾ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚਾਂ ਦਾ ਰੋਮਾਂਚ
\ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਰਾਸ਼ਟਰੀ ਮੁੱਖ ਕੋਚ ਰਵੀ ਸ਼ਾਸਤਰੀ ਤੋਂ ਵੀ ਸ਼ਲਾਘਾ ਮਿਲੀ ਹੈ। ਸ਼ਾਸਤਰੀ ਨੇ ਟਵੀਟ ਕੀਤਾ ਕਿ ਤੱਥ ਸਿੱਧ ਹੋ ਗਿਆ। ਕੰਟਰੋਲ ਦੇ ਨਾਲ ਦੋਹਾਂ ਤਰੀਕਿਆਂ ਨਾਲ ਸਵਿੰਗ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾ ਸਕਦੀ ਹੈ। ਬਿਹਤਰੀਨ ਵਖਰੇਂਵਿਆਂ ਭਰੀ ਗੇਂਦਬਾਜ਼ੀ। ਸ਼ਾਨਦਾਰ। ਕ੍ਰਿਕਟਰ ਅਕਸਰ ਕਹਿੰਦੇ ਹਨ ਕਿ ਉਹ ਸੋਸ਼ਲ ਮੀਡੀਆ ’ਤੇ ਆਲੋਚਕਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਪਰ ਇਸ ਦੇ ਉਲਟ ਚਾਹਰ ਨੇ ਕਿਹਾ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਪੇਜ ’ਤੇ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਚੇਨੱਈ ਸੁਪਰ ਕਿੰਗਜ਼ ਨੂੰ ਉਨ੍ਹਾਂ ਨੂੰ ਅਗਲੇ ਮੈਚ ਤੋਂ ਹਟਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਹਰਾ ਕੇ ਚੇਨੱਈ ਦੀ ਪੁਆਇੰਟ ਟੇਬਲ ’ਚ ਵੱਡੀ ਪੁਲਾਂਘ, ਜਾਣੋ ਹੋਰਨਾਂ ਟੀਮਾਂ ਦਾ ਹਾਲ
Proven fact. Genuine swing both ways with control can undo the best. Super variations. Brilliant @deepak_chahar9 #CSKvsPBKS @IPL #IPL2021 @ChennaiIPL pic.twitter.com/Dn2s8luZj7
— Ravi Shastri (@RaviShastriOfc) April 16, 2021
ਚਾਹਰ ਨੇ ਕਿਹਾ ਕਿ ਇੱ ਥੇ ਉਮੀਦਾਂ ਕਾਫ਼ੀ ਉੱਚੀਆਂ ਹਨ ਤੇ ਤੁਹਾਨੂੰ ਹਰੇਕ ਮੈਚ ’ਚ ਚੰਗਾ ਕਰਨਾ ਹੁੰਦਾ ਹੈ। ਇਸ ਲਈ ਇਹ ਪ੍ਰਦਰਸ਼ਨ ਉਸ ਵਿਅਕਤੀ ਲਈ ਜਿਸ ਨੇ ਇਹ ਟਿੱਪਣੀ ਕੀਤੀ ਤੇ ਜੇਕਰ ਮੈਂ ਨਹੀਂ ਖੇਡਿਆ ਹੁੰਦਾ ਤਾਂ ਇਹ ਪ੍ਰਦਰਸ਼ਨ ਸ਼ਾਇਦ ਨਹੀਂ ਹੁੰਦਾ। ਚਾਹਰ ਨੇ ਸਵੀਕਾਰ ਕੀਤਾ ਕਿ ਪਿੱਚ ਤੋਂ ਮਦਦ ਉਨ੍ਹਾਂ ਲਈ ਫ਼ਾਇਦੇਮੰਦ ਸਾਬਤ ਹੋਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।