ਵਰਲਡ ਪੈਰਾ ਗ੍ਰਾਂ ਪ੍ਰੀ ''ਚ ਚੋਟੀ ''ਤੇ ਰਹੀ ਦੀਪਾ, ਏਸ਼ੀਅਨ ਗੇਮਸ ਦੇ ਲਈ ਕੀਤਾ ਕੁਆਲੀਫਾਈ

03/14/2018 5:27:07 PM

ਨਵੀਂ ਦਿੱਲੀ, (ਵਾਰਤਾ)— ਭਾਰਤ ਦੀ ਸਟਾਰ ਪੈਰਾ-ਐਥਲੀਟ ਦੀਪਾ ਮਲਿਕ ਨੇ ਦੁਬਈ 'ਚ ਚਲ ਰਹੀ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ. 2018 'ਚ ਡਿਸਕਸ ਏਸ਼ੀਆ ਰੈਂਕਿੰਗ-53 ਕੈਟੇਗਰੀ 'ਚ ਚੋਟੀ ਦਾ ਸਥਾਨ ਅਤੇ ਏਸ਼ੀਅਨ ਗੇਮਸ ਦੀ ਸਾਂਝੀ 51,52,53 ਕੈਟੇਗਰੀ 'ਚ ਆਪਣੇ ਨਿੱਜੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੀ ਬਦੌਲਤ ਦੂਜਾ ਸਥਾਨ ਹਾਸਲ ਕੀਤਾ। ਦੀਪਾ ਨੇ ਏਸ਼ੀਅਨ ਗੇਮਸ ਦੀ ਸੰਯੁਕਤ 51,52,53 ਕੈਟੇਗਰੀ 'ਚ 8.01 ਮੀਟਰ ਦੀ ਦੂਰੀ ਤੱਕ ਚੱਕਾ ਸੁੱਟਿਆ ਜੋ ਉਨ੍ਹਾਂ ਦਾ ਨਿੱਜੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। 

ਇਸੇ ਦੇ ਨਾਲ ਭਾਰਤੀ ਪੈਰਾ ਐਥਲੀਟ ਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ 8 ਤੋਂ 16 ਅਕਤੂਬਰ ਤੱਕ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਦੇ ਲਈ ਵੀ ਕੁਆਲੀਫਾਈ ਕਰ ਲਿਆ ਹੈ। ਦੀਪਾ ਨੇ ਰੀਓ ਪੈਰਾਲੰਪਿਕ 2016 ਖੇਡਾਂ 'ਚ ਐੱਫ-53 ਕੈਟੇਗਰੀ 'ਚ 4.61 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਗਮਾ ਜਿੱਤਿਆ ਸੀ। ਉਨ੍ਹਾਂ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਵ੍ਹੀਲਚੇਅਰ 'ਤੇ ਸੀਮਤ 47 ਸਾਲਾ ਦੀਪਾ ਡਿਸਕਸ, ਸ਼ਾਟ ਪੁੱਟ ਖੇਡਾਂ ਤੋਂ ਇਲਾਵਾ ਤੈਰਾਕੀ ਅਤੇ ਗੱਡੀ ਚਲਾਉਣ 'ਚ ਵੀ ਮਾਹਰ ਹੈ। ਪਿੱਠ 'ਚ ਟਿਊਮਰ ਦੇ ਕਾਰਨ ਸਾਲ 1999 'ਚ ਉਨ੍ਹਾਂ ਨੂੰ ਸਰਜਰੀ ਕਰਾਉਣੀ ਪਈ ਅਤੇ ਸਰੀਰ ਦੇ ਹੇਠਲੇ ਹਿੱਸੇ 'ਚ ਉਨ੍ਹਾਂ ਨੂੰ ਲਕਵਾ ਮਾਰ ਗਿਆ ਸੀ।


Related News