ਬਜਰੰਗ ਤੇ ਦੀਪਾ ਮਲਿਕ ਨੂੰ ਵੀ ਮਿਲੇਗਾ ਖੇਲ ਰਤਨ,ਜਡੇਜਾ ਸਮੇਤ 19 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ

Sunday, Aug 18, 2019 - 12:53 PM (IST)

ਬਜਰੰਗ ਤੇ ਦੀਪਾ ਮਲਿਕ ਨੂੰ ਵੀ ਮਿਲੇਗਾ ਖੇਲ ਰਤਨ,ਜਡੇਜਾ ਸਮੇਤ 19 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ

ਸਪੋਰਸਟ ਡੈਸਕ— ਰੀਓ ਪੈਰਾਲੰਪਿਕ 'ਚ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਨੂੰ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪਹਿਲਵਾਨ ਬਜਰੰਗ ਪੂਨੀਆ ਨਾਲ ਦੇਸ਼ ਦੇ ਸਰਵਉੱਚ ਖੇਡ ਐਵਾਰਡ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਰੀਓ ਪੈਰਾਲੰਪਿਕ ਦੀ ਸ਼ਾਟ ਪੁੱਟ ਪ੍ਰਤੀਯੋਗਿਤਾ 'ਚ ਐੱਫ 53 ਵਰਗ 'ਚ ਚਾਂਦੀ ਤਮਗਾ ਜਿੱਤਣ ਵਾਲੀ 48 ਸਾਲਾ ਦੀਪਾ ਦਾ ਨਾਂ 12 ਮੈਂਬਰੀ ਕਮੇਟੀ ਨੇ ਦੋ ਦਿਨਾ ਮੀਟਿੰਗ ਦੇ ਦੂਜੇ ਦਿਨ ਖੇਲ ਰਤਨ ਪੁਰਸਕਾਰ ਲਈ ਜੋੜਿਆ।PunjabKesari
ਕਮੇਟੀ ਨੇ 19 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਵੀ ਚੁਣਿਆ ਹੈ, ਜਿਨ੍ਹਾਂ 'ਚ ਕ੍ਰਿਕਟਰ ਰਵਿੰਦਰ ਜਡੇਜਾ ਅਤੇ ਪੂਨਮ ਯਾਦਵ, ਟ੍ਰੈਕ ਐਂਡ ਫੀਲਡ ਦੇ ਐਥਲੀਟ ਤੇਜਿੰਦਰ ਪਾਲ ਸਿੰਘ ਤੂਰ, ਮੁਹੰਮਦ ਅਨਸ ਅਤੇ ਸਵਪਨਾ ਬਰਮਨ, ਫੁੱਟਬਾਲਰ ਗੁਰਪ੍ਰੀਤ ਸਿੰਘ ਸੰਧੂ, ਹਾਕੀ ਖਿਡਾਰੀ ਚਿੰਗਲੇਨਸਨਾ ਸਿੰਘ ਕਾਂਗੁਜਾਮ ਅਤੇ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਸ਼ਾਮਲ ਹਨ। 

ਤਮਗਾ ਜੇਤੂਆਂ ਦੀ ਲਿਸਟ ਇਸ ਤਰ੍ਹਾਂ ਹੈ :
ਰਾਜੀਵ ਗਾਂਧੀ ਖੇਲ ਰਤਨ : ਬਜਰੰਗ ਪੂਨੀਆ (ਕੁਸ਼ਤੀ) ਅਤੇ ਦੀਪਾ ਮਲਿਕ (ਪੈਰਾ-ਐਥਲੀਟ)।
ਦ੍ਰੋਣਾਚਾਰੀਆ ਐਵਾਰਡ (ਨਿਯਮਿਤ) : ਵਿਮਲ ਕੁਮਾਰ (ਬੈਡਮਿੰਟਨ), ਸੰਦੀਪ ਗੁਪਤਾ (ਟੇਬਲ ਟੈਨਿਸ) ਅਤੇ ਮੋਹਿੰਦਰ ਸਿੰਘ ਢਿੱਲੋਂ (ਐਥਲੈਟਿਕਸ)।
ਦ੍ਰੋਣਾਚਾਰੀਆ ਐਵਾਰਡ (ਲਾਈਫ ਟਾਈਮ) : ਮੇਜ਼ਬਾਨ ਪਟੇਲ (ਹਾਕੀ), ਰਾਮਬੀਰ ਸਿੰਘ ਖੋਖਰ (ਕਬੱਡੀ) ਅਤੇ ਸੰਜੇ ਭਾਰਦਵਾਜ (ਕ੍ਰਿਕਟ)।
ਅਰਜੁਨ ਪੁਰਸਕਾਰ : ਤਜਿੰਦਰ ਪਾਲ ਸਿੰਘ ਤੂਰ (ਐਥਲੈਟਿਕਸ), ਮੁਹੰਮਦ ਅਨਸ ਯਹੀਆ (ਐਥਲੈਟਿਕਸ), ਐੱਸ. ਭਾਸਕਰਨ (ਬਾਡੀ ਬਿਲਡਿੰਗ), ਸੋਨੀਆ ਲਾਥਰ (ਮੁੱਕੇਬਾਜ਼ੀ), ਰਵਿੰਦਰ ਜਡੇਜਾ (ਕ੍ਰਿਕਟ), ਪੂਨਮ ਯਾਦਵ (ਕ੍ਰਿਕਟ), ਚਿੰਗਲੇਨਸਾਨਾ ਸਿੰਘ ਕੰਗੁਜਮ (ਹਾਕੀ), ਅਜੇ ਠਾਕੁਰ (ਕਬੱਡੀ), ਗੌਰਵ ਸਿੰਘ ਗਿੱਲ (ਮੋਟਰ ਸਪੋਰਟਸ), ਪ੍ਰਮੋਦ ਭਗਤ (ਪੈਰਾ ਸਪੋਰਟਸ ਬੈਡਮਿੰਟਨ), ਅੰਜੁਮ ਮੌਦਗਿਲ (ਨਿਸ਼ਾਨੇਬਾਜ਼ੀ), ਹਰਮੀਤ ਰਾਜੁਲ ਦੇਸਾਈ (ਟੇਬਲ ਟੈਨਿਸ), ਪੂਜਾ ਢਾਂਡਾ (ਕੁਸ਼ਤੀ), ਫਵਾਦ ਮਿਰਜ਼ਾ (ਘੁੜਸਵਾਰੀ), ਗੁਰਪ੍ਰੀਤ ਸਿੰਘ ਸੰਧੂ (ਫੁੱਟਬਾਲ), ਸਵਪਨਾ ਬਰਮਨ (ਐਥਲੈਟਿਕਸ), ਸੁੰਦਰ ਸਿੰਘ ਗੁੱਜਰ (ਪੈਰਾ ਸਪੋਰਟਸ ਐਥਲੈਟਿਕਸ), ਬੀ. ਸਾਈ ਪ੍ਰਣੀਤ (ਬੈਡਮਿੰਟਨ) ਅਤੇ ਸਿਮਰਨ ਸਿੰਘ ਸ਼ੇਰਗਿੱਲ (ਪੋਲੋ)।
ਧਿਆਨਚੰਦ ਐਵਾਰਡ : ਮੈਨੂਅਲ ਫ੍ਰੇਡਰਿਕਸ (ਹਾਕੀ), ਅਰੂਪ ਬਸਾਕ (ਟੇਬਲ ਟੈਨਿਸ), ਮਨੋਜ ਕੁਮਾਰ (ਕੁਸ਼ਤੀ), ਨਿਤਿਨ ਕੀਰਤਨੇ (ਟੈਨਿਸ) ਤੇ ਸੀ. ਲਾਲਰੇਮਸਾਂਗਾ (ਤੀਰਅੰਦਾਜ਼ੀ)।
ਰਾਸ਼ਟਰੀ ਖੇਡ ਉਤਸ਼ਾਹਿਤ ਐਵਾਰਡ : ਗਗਨ ਨਾਰੰਗ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ ਤੇ ਗੋ ਸਪੋਰਟਸ ਅਤੇ ਰਯਾਲਾਸੀਮਾ ਡਿਵੈੱਲਪਮੈਂਟ ਟਰੱਸਟ।
ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (ਓਵਰ ਆਲ ਜੇਤੂ), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ (ਪਹਿਲੀ ਰਨਰਅਪ) ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ (ਦੂਜੀ ਰਨਰਅਪ)।


Related News