ਦੀਕਸ਼ਾ ਡਾਗਰ ਨੇ ਆਇਰਿਸ਼ ਓਪਨ ਦੇ ਕੱਟ ''ਚ ਬਣਾਈ ਜਗ੍ਹਾ
Saturday, Aug 31, 2024 - 02:54 PM (IST)

ਡਬਲਿਨ (ਆਇਰਲੈਂਡ)- ਭਾਰਤੀ ਗੋਲਫਰ ਦੀਕਸ਼ਾ ਡਾਗਰ ਦੂਜੇ ਦੌਰ ਵਿਚ ਇਕ ਓਵਰ ਦਾ ਕਾਰਡ ਖੇਡਣ ਦੇ ਬਾਵਜੂਦ ਇੱਥੇ ਕੇਪੀਐੱਮਜੀ ਮਹਿਲਾ ਆਇਰਿਸ਼ ਓਪਨ 'ਚ ਕੱਟ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਦੋ ਵਾਰ ਦੀ ਲੇਡੀਜ਼ ਯੂਰਪੀਅਨ ਟੂਰ ਵਿਜੇਤਾ ਦੀਕਸ਼ਾ ਨੂੰ ਇਕ ਸਮੇਂ 'ਤੇ ਕੱਟ ਗੁਆਉਣ ਦਾ ਖਤਰਾ ਮੰਡਰਾ ਰਿਹਾ ਸੀ ਪਰ ਉਨ੍ਹਾਂ ਨੇ 17ਵੇਂ ਹੋਲ 'ਤੇ ਬਰਡੀ ਲਗਾ ਕੇ ਦਿਨ ਦਾ ਸਮਾਪਨ ਇਕ ਓਵਰ 'ਤੇ ਕੀਤਾ।
ਓਲੰਪੀਅਨ ਦੀਕਸ਼ਾ ਨੇ ਪਹਿਲੇ ਦੌਰ 'ਚ ਇਕ ਅੰਡਰ 72 ਦਾ ਸਕੋਰ ਬਣਾਇਆ ਸੀ। ਫਿਲਹਾਲ ਉਹ ਸੰਯੁਕਤ 55ਵੇਂ ਸਥਾਨ 'ਤੇ ਹੈ। ਹੋਰ ਭਾਰਤੀ ਖਿਡਾਰੀਆਂ ਵਿੱਚ ਪ੍ਰਣਵੀ ਉਰਸ (73-74), ਤਵੇਸਾ ਮਲਿਕ ਸੰਧੂ (76-78) ਅਤੇ ਰਿਧਿਮਾ ਦਿਲਾਵਰੀ (79-76) ਸ਼ਾਮਲ ਸਨ ਜੋ ਕੱਟ ਤੋਂ ਖੁੰਝ ਗਏ।