ਕ੍ਰਿਕਟ ਦੀ ਬਹਾਲੀ ''ਚ ਮਦਦ ਲਈ ਇੰਗਲੈਂਡ ਦੌਰੇ ''ਤੇ ਜਾਣ ਦਾ ਫੈਸਲਾ ਕੀਤਾ : PCB

07/26/2020 11:37:16 PM

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ 10 ਖਿਡਾਰੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੋਰਡ 'ਤੇ ਕਾਫੀ ਦਬਾਅ ਸੀ ਕਿ ਉਹ ਇੰਗਲੈਂਡ ਦੌਰੇ 'ਤੇ ਆਪਣੀ ਟੀਮ ਭੇਜੇ ਜਾਂ ਨਾ ਪਰ ਮਹਾਮਾਰੀ ਵਿਚਾਲੇ ਖੇਡ ਦੀ ਬਹਾਲੀ ਤੈਅ ਕਰਨ ਲਈ ਪੀ. ਸੀ. ਬੀ. ਨੇ ਦੌਰੇ 'ਤੇ ਟੀਮ ਭੇਜਣ ਦਾ ਫੈਸਲਾ ਕੀਤਾ। ਪਿਛਲੇ ਮਹੀਨੇ 10 ਖਿਡਾਰੀਆਂ ਨੂੰ ਇੰਗਲੈਂਡ ਦੌਰੇ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ। ਸ਼ਾਦਾਬ ਖਾਨ, ਹੈਰਿਸ ਰਾਊਫ, ਹੈਦਰ ਅਲੀ, ਫਖਰ ਜ਼ਮਾਂ, ਮੁਹੰਮਦ ਰਿਜਵਾਨ, ਵਹਾਬ ਰਿਆਜ਼, ਇਮਰਾਨ ਖਾਨ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ ਤੇ ਕਾਸ਼ਿਫ ਭੱਟੀ ਉਨਾਂ ਖਿਡਾਰੀਆਂ ਵਿਚ ਸ਼ਾਮਲ ਸਨ, ਜਿਹੜੇ ਪਹਿਲੇ ਦੌਰ ਵਿਚ ਪਾਜ਼ੇਟਿਵ ਪਾਏ ਗਏ ਸਨ।

PunjabKesari
ਪਾਕਿਸਤਾਨ 5 ਅਗਸਤ ਤੋਂ ਇੰਗਲੈਂਡ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਖੇਡੇਗਾ, ਜਿਸ ਤੋਂ ਬਾਅਦ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪੀ. ਸੀ. ਬੀ. ਦੇ ਸੀ. ਈ. ਓ. ਵਸੀਮ ਖਾਨ ਨੇ ਕਿਹਾ,''ਜਦੋਂ ਇੰਨੇ ਸਾਰੇ ਖਿਡਾਰੀ ਪਾਜ਼ੇਟਿਵ ਪਾਏ ਗਏ ਤਾਂ ਬੋਰਡ 'ਤੇ ਕਾਫੀ ਦਬਾਅ ਸੀ। ਇਸ ਲਈ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ 'ਤੇ ਭੇਜਣਾ ਕਾਫੀ ਮੁਸ਼ਕਿਲ ਫੈਸਲਾ ਸੀ।'' ਉਸ ਨੇ ਕਿਹਾ,''ਅਸੀਂ ਦੌਰੇ 'ਤੇ ਜਾਣ ਦੀ ਆਪਣੀ ਯੋਜਨਾ 'ਤੇ ਕਾਇਮ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਅਸੀਂ ਸ਼ੁਰੂਆਤ ਵਿਚ ਟੀਮ ਨੂੰ ਭੇਜਣ ਦਾ ਫੈਸਲਾ ਇਸ ਲਈ ਕੀਤਾ ਸੀ ਕਿਉਂਕਿ ਅਸੀਂ ਵਿਸ਼ਵ ਕ੍ਰਿਕਟ ਨੂੰ ਬਹਾਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਾ ਚਾਹੁੰਦੇ ਸੀ।''


Gurdeep Singh

Content Editor

Related News