DC vs MI : ਬੈਂਗਲੁਰੂ ਪਲੇਅ ਆਫ ’ਚ, ਮੁੰਬਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

Sunday, May 22, 2022 - 12:10 AM (IST)

DC vs MI : ਬੈਂਗਲੁਰੂ ਪਲੇਅ ਆਫ ’ਚ, ਮੁੰਬਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

 ਮੁੰਬਈ (ਭਾਸ਼ਾ)–ਜਸਪ੍ਰੀਤ ਬੁਮਰਾਹ ਦੀਅਾਂ 3 ਵਿਕਟਾਂ ਸਮੇਤ ਅਾਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਸ਼ਨੀਵਾਰ ਅਾਪਣੇ ਅਾਖਰੀ ਲੀਗ ਮੈਚ ਵਿਚ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ, ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪਲੇਅ ਅਾਫ ਵਿਚ ਜਗ੍ਹਾ ਬਣਾ ਲਈ। ਪਲੇਅ ਅਾਫ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸੀ। ਪਹਿਲਾਂ ਗੇਂਦਬਾਜ਼ੀ ਦੇ ਕਪਤਾਨ ਰੋਹਿਤ ਸ਼ਰਮਾ ਦੇ ਫੈਸਲੇ ਨੂੰ ਸਹੀ ਸਾਬਤ ਕਰਦਿਅਾਂ ਮੁੰਬਈ ਦੇ ਗੇਂਦਬਾਜ਼ਾਂ ਨੇ ਦਿੱਲੀ ਨੂੰ 7 ਵਿਕਟਾਂ ’ਤੇ 159 ਦੌੜਾਂ ਤੇ ਰੋਕ ਦਿੱਤਾ ਸੀ। ਬੁਮਰਾਹ ਨੇ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਅਾਂ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ਜਵਾਬ ਵਿਚ ਮੁੰਬਈ ਦੇ ਬੱਲੇਬਾਜ਼ਾਂ ਨੇ 5 ਗੇਂਦਾਂ ਬਾਕੀ ਰਹਿੰਦਿਅਾਂ ਟੀਚਾ ਹਾਸਲ ਕਰ ਲਿਅਾ। ਇਸ਼ਾਨ ਕਿਸ਼ਨ ਨੇ 48 ਤੇ ਡੇਵਾਲਡ ਬ੍ਰੇਵਿਸ ਨੇ 37 ਦੌੜਾਂ ਬਣਾਈਆਂ ਜਦਕਿ ਟਿਮ ਡੇਵਿਡ ਨੇ 11 ਗੇਂਦਾਂ ਵਿਚ 34 ਦੌੜਾਂ ਦੀ ਪਾਰੀ ਖੇਡੀ। ਤਿਲਕ ਵਰਮਾ ਨੇ 17 ਗੇਂਦਾਂ ਵਿਚ 21 ਦੌੜਾਂ ਬਣਾਈਅਾਂ। ਮੁੰਬਈ ਦਾ ਸਕੋਰ 14.3 ਓਵਰਾਂ ਵਿਚ 3 ਵਿਕਟਾਂ ’ਤੇ 95 ਦੌੜਾਂ ਸੀ। ਉਸ ਸਮੇਂ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਭਾਰੀ ਗਲਤੀ ਕੀਤੀ ਜਦੋਂ ਡੇਵਿਡ ਪਹਿਲੀ ਹੀ ਗੇਂਦ ’ਤੇ ਅਾਊਟ ਸੀ ਪਰ ਮੈਦਾਨੀ ਅੰਪਾਇਰ ਨੇ ਉਸ ਨੂੰ ਅਾਊਟ ਨਹੀਂ ਦਿੱਤਾ ਤੇ ਪੰਤ ਨੇ ਡੀ. ਅਾਰ. ਐੱਸ. ਦਾ ਇਸਤੇਮਾਲ ਨਹੀਂ ਕੀਤਾ। ਡੇਵਿਡ ਨੇ ਇਸ ਤੋਂ ਬਾਅਦ ਚੌਕਿਅਾਂ-ਛੱਕਿਅਾਂ ਦਾ ਮੀਂਹ ਵਰ੍ਹਾ ਕੇ ਟੀਚਾ 14 ਗੇਂਦਾਂ ਵਿਚ 15 ਦੌੜਾਂ ਕਰ ਦਿੱਤਾ। ਰਮਨਦੀਪ ਨੇ 6 ਗੇਂਦਾਂ ਵਿਚ 13 ਦੌੜਾਂ ਬਣਾ ਕੇ ਅਾਪਣਾ ਯੋਗਦਾਨ ਦਿੱਤਾ। ਦਿੱਲੀ 14 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਰਹੀ, ਜਦਕਿ ਅਾਰ. ਸੀ. ਬੀ. 16 ਅੰਕਾਂ ਨਾਲ ਪਲੇਅ ਅਾਫ ਵਿਚ ਪਹੁੰਚ ਗਈ। ਗੁਜਰਾਤ ਟਾਈਟਨਸ, ਰਾਜਸਥਾਨ ਰਾਇਲਜ਼ ਤੇ ਲਖਨਊ ਸੁਪਰ ਜਾਇੰਟਸ ਪਹਿਲਾਂ ਹੀ ਪਲੇਅ ਅਾਫ ਵਿਚ ਪਹੁੰਚ ਚੁੱਕੇ ਹਨ।

ਇਸ ਤੋਂ ਪਹਿਲਾਂ ਦਿੱਲੀ ਦਾ ਸਕੋਰ 8.4 ਓਵਰਾਂ ਵਿਚ 4 ਵਿਕਟਾਂ ’ਤੇ 50 ਦੌੜਾਂ ਸੀ ਪਰ ਰੋਵਮੈਨ ਪੋਵੈੱਲ ਨੇ 34 ਗੇਂਦਾਂ ਵਿਚ 43 ਤੇ ਕਪਤਾਨ ਰਿਸ਼ਭ ਪੰਤ ਨੇ 33 ਗੇਂਦਾਂ ਵਿਚ 39 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਅਾ। ਦੋਵਾਂ ਨੇ 44 ਗੇਂਦਾਂ ਵਿਚ 75 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਤੋਂ ਬਾਹਰ ਕੱਢਿਅਾ। ਮੁੰਬਈ ਲਈ ਰਮਨਦੀਪ ਸਿੰਘ ਨੇ 2 ਓਵਰਾਂ ਵਿਚ 29 ਦੌੜਾਂ ਦੇ ਕੇ 2 ਵਿਕਟਾਂ ਲਈਅਾਂ। ਟਾਈਫਾਇਡ ਤੋਂ ਉੱਭਰ ਕੇ ਵਾਪਸੀ ਕਰਨ ਵਾਲਾ ਦਿੱਲੀ ਦਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਫਾਰਮ ਵਿਚ ਦਿਸ ਰਿਹਾ ਸੀ। ਉਸ ਨੇ ਡੈਨੀਅਲ ਸੈਮਸ ਨੂੰ ਚੌਕਾ ਤੇ ਛੱਕਾ ਲਾਇਅਾ। ਸੈਮਸ ਨੇ ਹਾਲਾਂਕਿ ਮੁੰਬਈ ਨੂੰ ਪਹਿਲੀ ਸਫਲਤਾ ਦਿਵਾਈ ਜਦੋਂ ਡੇਵਿਡ ਵਾਰਨਰ ਥਰਡਮੈਨ ’ਤੇ ਖੜ੍ਹੇ ਬੁਮਰਾਹ ਨੂੰ ਕੈਚ ਦੇ ਬੈਠਾ। ਬੁਮਰਾਹ ਨੇ ਮਿਸ਼ੇਲ ਮਾਰਸ਼ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਅਾਊਟ ਕਰਵਾਇਅਾ। ਇਸ ਤੋਂ ਬਾਅਦ ਇਕ ਮੁਸ਼ਕਿਲ ਬਾਊਂਸਰ ’ਤੇ ਸ਼ਾਅ ਦੀ ਵਿਕਟ ਲਈ। ਮਯੰਕ ਮਾਰਕੰਡੇ ਨੇ ਸਰਫਰਾਜ਼ ਖਾਨ ਨੂੰ ਅਾਫ ਸਟੰਪਸ ਤੋਂ ਬਾਹਰ ਜਾਂਦੀ ਗੇਂਦ ’ਤੇ ਅਾਊਟ ਕੀਤਾ, ਜਿਸ ਨਾਲ ਨੌਵੇਂ ਓਵਰ ਵਿਚ ਦਿੱਲੀ ਦਾ ਸਕੋਰ 4 ਵਿਕਟਾਂ ’ਤੇ 50 ਦੌੜਾਂ ਸੀ।

ਰਿਤਿਕ ਸ਼ੌਕੀਨ ਤੇ ਮਯੰਕ ਨੇ ਚੰਗੇ ਤਾਲਮੇਲ ਨਾਲ ਗੇਂਦਬਾਜ਼ੀ ਕੀਤੀ। ਦਿੱਲੀ ਦੀਅਾਂ 10 ਓਵਰਾਂ ਵਿਚ 4 ਵਿਕਟਾਂ ’ਤੇ 55 ਦੌੜਾਂ ਹੀ ਬਣੀਅਾਂ ਸਨ। ਪੰਤ ਨੇ ਅਜਿਹੇ ਵਿਚ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ ਤੇ ਪੋਵੈੱਲ ਨੇ 12ਵੇਂ ਓਵਰ ਵਿਚ ਸ਼ੌਕੀਨ ਨੂੰ ਦੋੋ ਛੱਕੇ ਤੇ ਇਕ ਚੌਕਾ ਲਾ ਕੇ 20 ਦੌੜਾਂ ਬਣਾਈਅਾਂ। ਅਗਲੇ ਓਵਰ ਵਿਚ ਉਸ ਨੇ ਮੰਯਕ ਨੂੰ ਛੱਕਾ ਲਾਇਅਾ। ਮੁੰਬਈ ਦੀ ਫੀਲਡਿੰਗ ਵੀ ਅਾਖਿਰ ਵਿਚ ਢਿੱਲੀ ਹੋ ਗਈ ਜਦੋਂ ਤਿਲਕ ਵਰਮਾ ਤੇ ਬੁਮਰਾਹ ਨੇ ਅਾਸਾਨ ਕੈਚ ਛੱਡੇ। ਰਿਲੇ ਮੈਰੇਡਿਥ ਨੇ ਅਜਿਹੇ ਵਿਚ ਇਕ ਕਫਾਇਤੀ ਓਵਰ ਕਰ ਕੇ ਦੋ ਹੀ ਦੌੜਾਂ ਦਿੱਤੀਅਾਂ। ਰੋਹਿਤ ਨੇ ਰਮਨਦੀਪ ਨੂੰ ਫਿਰ ਗੇਂਦ ਸੌਂਪੀ ਜਿਸ ਨੇ ਤਿੰਨ ਵਾਈਡ ਕਰਵਾਈਅਾਂ ਤੇ ਇਕ ਛੱਕਾ ਤੇ ਇਕ ਚੌਕਾ ਖਾਧਾ। ਪੋਵੈੱਲ ਨੇ ਬੁਮਰਾਹ ਨੂੰ ਡੀਪ ਸਕੁਏਅਰ ਲੈੱਗ ’ਤੇ ਛੱਕਾ ਲਾਇਅਾ ਜਦਕਿ ਅਕਸ਼ਰ ਪਟੇਲ ਨੇ ਸੈਮਸ ਦੀ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਇਅਾ। 


author

Manoj

Content Editor

Related News