ਡੇਵਿਸ ਕੱਪ : ਬੋਪੰਨਾ-ਭਾਂਬਰੀ ਦੀ ਜੋੜੀ ਸਿੱਧੇ ਸੈੱਟਾਂ ਵਿੱਚ ਹਾਰੀ

02/05/2023 3:36:00 PM

ਹਿਲਰੋਡ : ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਦੀ ਭਾਰਤੀ ਜੋੜੀ ਨੂੰ ਆਪਣੇ ਡਬਲਜ਼ ਮੈਚ ਵਿੱਚ ਵਿਸ਼ਵ ਦੇ ਨੌਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਅਤੇ ਜੋਹਾਨਸ ਇੰਗਿਲਡਸਨ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਮੇਜ਼ਬਾਨ ਡੈਨਮਾਰਕ ਨੇ ਇੱਥੇ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਆਫ ਮੁਕਾਬਲੇ ਵਿੱਚ 2-1 ਨਾਲ ਬੜ੍ਹਤ ਬਣਾ ਲਈ ਹੈ।

ਡੈਨਮਾਰਕ ਦੀ ਜੋੜੀ ਨੇ ਭਾਰਤੀਆਂ ਨੂੰ ਸਿਰਫ਼ 65 ਮਿੰਟਾਂ ਵਿੱਚ 6-2, 6-4 ਨਾਲ ਹਰਾਇਆ ਜਿਸ ਵਿੱਚ ਰੂਨੇ ਦੀ ਮੌਜੂਦਗੀ ਬਹੁਤ ਫੈਸਲਾਕੁੰਨ ਸੀ। ਇਸ ਤੋਂ ਪਹਿਲਾਂ ਭਾਰਤ ਦੇ ਨੰਬਰ ਇਕ ਖਿਡਾਰੀ ਸੁਮਿਤ ਨਾਗਲ ਨੇ ਦੂਜੇ ਸਿੰਗਲ ਮੈਚ 'ਚ ਪਛੜ ਕੇ ਭਾਰਤ ਨੂੰ ਵਾਪਸੀ ਕੀਤੀ। 

ਇਹ ਵੀ ਪੜ੍ਹੋ : ਅਦਾਲਤ ਨੇ ਸ਼ਿਖਰ ਧਵਨ ਦੀ ਪਤਨੀ ਆਇਸ਼ਾ 'ਤੇ ਦਿਖਾਈ ਸਖ਼ਤੀ, ਕਿਹਾ- 'ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ'

ਯੁਕੀ ਨੂੰ 58 ਮਿੰਟ 'ਚ ਸਖਤ ਵਿਰੋਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਨੰਬਰ ਇੱਕ ਖਿਡਾਰੀ ਨਾਗਲ ਨੇ ਦੋ ਘੰਟੇ 27 ਮਿੰਟ ਤੱਕ ਚੱਲੇ ਮੈਚ ਵਿੱਚ ਆਗਸਤ ਹੋਲਮਗਰੇਨ ਨੂੰ 4-6, 6-3, 6-4 ਨਾਲ ਹਰਾਇਆ। ਪਹਿਲੇ ਮੈਚ 'ਚ ਰੂਨੀ ਨੇ ਯੂਕੀ ਭਾਂਬਰੀ ਨੂੰ 6-2, 6- 2 ਨਾਲ ਹਰਾਇਆ। 

ਵਿਸ਼ਵ ਰੈਂਕਿੰਗ 'ਚ 506ਵੇਂ ਨੰਬਰ ਦੇ ਨਾਗਲ ਨੇ 484 ਰੈਂਕਿੰਗ ਵਾਲੇ ਵਿਰੋਧੀ ਤੋਂ ਪਹਿਲਾ ਸੈੱਟ ਗੁਆ ਦਿੱਤਾ। ਦੂਜੇ ਸੈੱਟ ਵਿੱਚ ਵਾਪਸੀ ਕਰਦੇ ਹੋਏ ਉਸ ਨੇ 5.-2 ਦੀ ਬੜ੍ਹਤ ਬਣਾਈ ਤੇ ਨੌਵੀਂ ਗੇਮ ਵਿੱਚ ਸੈੱਟ ਆਪਣੇ ਨਾਂ ਕਰ ਲਿਆ ਤੇ ਮੈਚ ਨੂੰ ਨਿਰਣਾਇਕ ਸੈੱਟ ਤੱਕ ਲੈ ਗਿਆ। ਫੈਸਲਾਕੁੰਨ ਸੈੱਟ ਵਿੱਚ ਉਸ ਨੇ ਆਪਣੀ ਲੈਅ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News