'ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਆਈ. ਪੀ. ਐਲ. ਖੇਡੇਗਾ ਡੇਵਿਡ ਵਾਰਨਰ' : ਮੈਨੇਜਰ

Friday, Mar 20, 2020 - 11:16 AM (IST)

'ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਆਈ. ਪੀ. ਐਲ. ਖੇਡੇਗਾ ਡੇਵਿਡ ਵਾਰਨਰ' : ਮੈਨੇਜਰ

ਸਪੋਰਟਸ ਡੈਸਕ (ਭਾਸ਼ਾ)— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਮੈਨੇਜਰ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਆਈ. ਪੀ. ਐੱਲ ਦਾ 13ਵਾਂ ਸੀਜ਼ਨ ਆਯੋਜਿਤ ਹੁੰਦਾ ਹੈ ਤਾਂ ਉਹ ਇਸ ’ਚ ਹਿੱਸਾ ਲੈਣ ਦੀ ਇੱਛਾ ਰੱਖਦੇ ਹਨ, ਭਲੇ ਹੀ ਦੁਨੀਆ ਭਰ ’ਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਰਹੇ। ਪਿਛਲੇ ਹਫਤੇ ਆਈ. ਪੀ. ਐੱਲ ਨੂੰ 15 ਅਪ੍ਰੈਲ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਹਾਮਾਰੀ ਨੂੰ ਦੇਖਦੇ ਹੋਏ ਇਸ ਦੇ ਆਯੋਜਨ ਨੂੰ ਲੈ ਕੇ ਸ਼ੱਕੀ ਮਾਹੌਲ ਬਣਿਆ ਹੋਇਆ ਹੈ। ਵਾਰਨਰ ਦੇ ਮੈਨੇਜਰ ਜੇਮਸ ਅਰਸਕਿਨ ਨੇ ‘ਦ ਐਜ ਦੇ ਹਵਾਲੇ ਤੋਂ ਕਿਹਾ, ‘‘ਜੇਕਰ ਆਈ. ਪੀ. ਐੱਲ ਦਾ ਆਯੋਜਨ ਹੁੰਦਾ ਹੈ ਤਾਂ ਡੇਵਿਡ ਵਾਰਨਰ ਇਸ ’ਚ ਜਰੂਰ ਖੇਡਣਾ ਚਾਉਣਗੇ।PunjabKesari

ਵਾਰਨਰ ਤੋਂ ਇਲਾਵਾ ਸਟੀਵ ਸਮਿਥ, ਪੈਟ ਕਮਿੰਸ ਅਤੇ ਗਲੇਨ ਮੈਕਸਵੈਲ ਵੀ ਇਸ ਟੂਰਨਾਮੈਂਟ ਵਿਚ ਖੇਡਣਗੇ। ਇਹ ਟੂਰਨਾਮੈਂਟ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਇਹ ਟੂਰਨਾਮੈਂਟ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਇਸ ਵਾਇਰਸ ਦੇ ਕਾਰਨ, ਅਜੇ ਤਕ ਆਈ. ਪੀ. ਐੱਲ ਦੇ ਆਯੋਜਨ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ. ਵਾਇਰਸ ਦੇ ਖਤਰੇ ਨੂੰ ਦੇਖਦਿਆਂ, ਸਰਕਾਰ ਨੇ ਵਿਦੇਸ਼ੀ ਖਿਡਾਰੀਆਂ ਨੂੰ 15 ਅਪ੍ਰੈਲ ਤਕ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


author

Davinder Singh

Content Editor

Related News