ਡੇਵਿਡ ਦੀਆਂ ਵਿਸ਼ਵ ਕੱਪ ''ਚ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ, ਕਈ ਦਿੱਗਜਾਂ ਨੂੰ ਛੱਡਿਆ ਪਿੱਛੇ

10/08/2023 5:44:34 PM

ਸਪੋਰਟਸ ਡੈਸਕ : ਭਾਰਤ ਖ਼ਿਲਾਫ਼ ਵਿਸ਼ਵ ਕੱਪ 2023 ਦੇ ਆਪਣੇ ਪਹਿਲੇ ਮੈਚ 'ਚ ਆਸਟ੍ਰੇਲੀਆ ਦੇ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਵਾਰਨਰ ਵਨਡੇ ਵਿਸ਼ਵ ਕੱਪ 'ਚ ਸਭ ਤੋਂ ਘੱਟ ਪਾਰੀਆਂ 'ਚ 1000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਵਾਰਨਰ ਨੇ ਭਾਰਤ ਖ਼ਿਲਾਫ਼ ਓਪਨਿੰਗ ਕਰਦੇ ਹੋਏ ਸਥਿਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਹਾਰਦਿਕ ਪੰਡਯਾ ਨੂੰ ਸੱਤਵੇਂ ਓਵਰ ਦੀ ਦੂਜੀ ਗੇਂਦ 'ਤੇ ਚੌਕਾ ਲਗਾ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਵਾਰਨਰ ਵਨਡੇ ਵਿਸ਼ਵ ਕੱਪ 'ਚ 19 ਪਾਰੀਆਂ 'ਚ 1000 ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਬਣ ਹਨ, ਜੋ ਕਿ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਏਬੀ ਡਿਵਿਲੀਅਰਸ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ ਇਸ ਦੇ ਲਈ 20 ਪਾਰੀਆਂ ਲਈਆਂ। ਜਦੋਂ ਕਿ ਵਿਵ ਰਿਚਰਡਸ/ਸੌਰਵ ਗਾਂਗੁਲੀ ਨੇ 21 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਸੀ।

ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ ਮੈਡਲ
ਵਨਡੇ ਵਿਸ਼ਵ ਕੱਪ ਵਿੱਚ 1000 ਦੌੜਾਂ ਬਣਾਉਣ ਵਾਲੀ ਸਭ ਤੋਂ ਘੱਟ ਪਾਰੀ
19- ਡੇਵਿਡ ਵਾਰਨਰ*

20 - ਸਚਿਨ ਤੇਂਦੁਲਕਰ/ਏਬੀ ਡੀਵਿਲੀਅਰਸ
21- ਵਿਵ ਰਿਚਰਡਸ/ਸੌਰਵ ਗਾਂਗੁਲੀ
22- ਮਾਰਕ ਵਾ
22- ਹਰਸ਼ਲ ਗਿਬਸ
ਵਨਡੇ ਵਿਸ਼ਵ ਕੱਪ ਵਿੱਚ ਕਿਸੇ ਆਸਟ੍ਰੇਲੀਆਈ ਬੱਲੇਬਾਜ਼ ਦੁਆਰਾ ਸਭ ਤੋਂ ਵੱਧ ਦੌੜਾਂ
1743– ਰਿਕੀ ਪੋਂਟਿੰਗ
1085- ਐਡਮ ਗਿਲਕ੍ਰਿਸਟ
1004- ਮਾਰਕ ਵਾ
1001*- ਡੇਵਿਡ ਵਾਰਨਰ*
987- ਮੈਥਿਊ ਹੇਡਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News