ਏਸ਼ੇਜ਼ 'ਚ ਫਲਾਪ ਡੇਵਿਡ ਵਾਰਨਰ ਫਾਰਮ 'ਚ ਪਰਤੇ, 18 ਚੌਕਿਆਂ ਨਾਲ ਲਾਇਆ ਸੈਂਕੜਾ
Saturday, Oct 12, 2019 - 12:54 PM (IST)

ਸਪੋਰਟਸ ਡੈਸਕ— ਆਈ. ਪੀ. ਐੱਲ ਅਤੇ ਕ੍ਰਿਕਟ ਵਲਰਡ ਕੱਪ 'ਚ ਧਮਾਕੇਦਾਰ ਪ੍ਰਦਰਸ਼ਣ ਕਰਨ ਤੋਂ ਬਾਅਦ ਏਸ਼ੇਜ਼ ਸੀਰੀਜ਼ 'ਚ ਬੁਰੀ ਤਰ੍ਹਾਂ ਫਲਾਪ ਰਹੇ ਡੇਵਿਡ ਵਾਰਨਰ ਆਖ਼ਿਰਕਾਰ ਦੁਬਾਰਾ ਲੈਅ 'ਚ ਆਉਂਦੇ ਹੋਏ ਨਜ਼ਰ ਆ ਰਹੇ ਹਨ। ਆਸਟਰੇਲੀਆਈ ਬੱਲੇਬਾਜ਼ ਨੇ ਸ਼ੇ ਫੀਲਡ ਟਰਾਫੀ ਦੇ ਇਕ ਮੈਚ 'ਚ ਨਾ ਸਿਰਫ ਜ਼ੋਰਦਾਰ ਸੈਂਕੜਾ ਲਾਇਆ ਸਗੋਂ ਫ਼ਾਰਮ 'ਚ ਵੀ ਵਾਪਸੀ ਕੀਤੀ। ਵਾਰਨਰ ਨੇ ਆਪਣੀ 125 ਦੌੜਾਂ ਦੀ ਪਾਰੀ ਦੇ ਦੌਰਾਨ 18 ਚੌਕੇ ਵੀ ਲਾਏ। ਨਿਊ ਸਾਊਥ ਵੇਲਸ ਨਾਲ ਕਵੀਂਸਲੈਂਡ ਖਿਲਾਫ ਖੇਡੇ ਗਏ ਮੈਚ ਦੇ ਦੌਰਾਨ ਵਾਰਨਰ ਨੇ ਆਪਣੇ ਸੈਂਕੜੇ ਦੀ ਬਦੌਲਤ ਆਪਣੀ ਟੀਮ ਨੂੰ 249 ਦੌੜਾਂ 'ਤੇ ਲਿਆ ਖੜੀ ਕੀਤੀ। ਇਸ ਤੋਂ ਪਹਿਲਾਂ ਖੇਡਦੇ ਹੋਏ ਕਵੀਂਸਲੈਂਡ ਦੀ ਟੀਮ ਸਿਰਫ਼ 153 ਦੌੜਾਂ 'ਤੇ ਢੇਰ ਹੋ ਗਈ ਸੀ।
ਦੱਸ ਦੇਈਏ ਕਿ ਏਸ਼ੇਜ ਸੀਰੀਜ ਦੇ ਦੌਰੇ ਤਾਬੜਤੋੜ ਦੌੜਾਂ ਬਣਾਉਣ ਵਾਲੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਸ਼ੇਫੀਲਡ ਟਰਾਫੀ ਦੇ ਆਪਣੇ ਪਹਿਲੇ ਹੀ ਮੈਚ 'ਚ ਬਿਨਾਂ ਦੌੜ ਬਣਾਏ ਹੀ ਆਊਟ ਹੋ ਗਏ ਸਨ। ਉਦੋਂ ਉਨ੍ਹਾਂ ਦੇ ਸਾਥੀ ਵਾਰਨਰ ਨੇ ਜ਼ਿੰਮੇਦਾਰੀ ਨਿਭਾਉਂਦੇ ਹੋਏ ਸ਼ਾਨਦਾਰ ਸੈਂਕੜਾ ਤਾਂ ਲਗਾਇਆ ਹੀ ਨਾਲ ਹੀ ਆਪਣੀ ਟੀਮ ਨੂੰ ਮੁਸ਼ਕਿਲ ਹਾਲਾਤ ਤੋਂ ਵੀ ਬਾਹਰ ਕੱਢ ਲਿਆ।
32 ਸਾਲ ਦੇ ਵਾਰਨਰ ਬੀਤੇ ਦਿਨਾਂ 'ਚ ਟੈਸਟ ਇਤਿਹਾਸ ਦੇ ਅਜਿਹੇ ਬੱਲੇਬਾਜ ਬਣ ਗਏ ਸਨ ਜਿਨ੍ਹਾਂ ਨੇ ਇਕ ਸੀਰੀਜ਼ ਦੇ ਦੌਰਾਨ ਸਭ ਤੋਂ ਜ਼ਿਆਦਾ ਸਿੰਗਲ ਸਕੋਰ 'ਚ ਆਊਟ ਹੋਣ ਦਾ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕੀਤਾ। ਵਾਰਨਰ ਏਸ਼ੇਜ਼ ਦੇ ਪੰਜ ਟੇਸਟ ਮੈਚਾਂ 'ਚ ਸਿਰਫ 9 ਦੀ ਔਸਤ ਨਾਲ ਦੌੜਾਂ ਬਣਾ ਸਕੇ ਸਨ। ਇਨ੍ਹਾਂ 'ਚੋਂ ਉਹ ਤਿੰਨ ਵਾਰ ਤਾਂ ਸਿਫ਼ਰ 'ਤੇ ਹੀ ਆਊਟ ਹੋ ਗਏ ਸਨ ।।