ਟੀਮ ਪੇਨ ਦੀ ਇਸ ਗਲਤੀ ਕਾਰਨ ਵਾਰਨਰ ਨਹੀਂ ਤੋੜ ਸਕਿਆ ਲਾਰਾ ਦਾ 400 ਦੌੜਾਂ ਦਾ ਰਿਕਾਰਡ

11/30/2019 4:51:05 PM

ਸਪੋਰਟਸ ਡੈਸਕ— ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਅੱਜ ਸ਼ੁੱਕਰਵਾਰ 29 ਦਸੰਬਰ ਤੋਂ ਐਡੀਲੇਡ 'ਚ ਸ਼ੁਰੂ ਹੋ ਗਿਆ।  ਪਿੰਕ ਬਾਲ ਨਾਲ ਖੇਡੇ ਜਾ ਰਹੇ ਇਸ ਡੇ-ਨਾਈਟ ਟੈਸਟ ਮੈਚ ਦਾ ਪਹਿਲਾ ਦਿਨ ਵਾਰਨਰ ਦੇ ਸੈਂਕੜੇ ਦੀ ਮਦਦ ਨਾਲ ਪੂਰੀ ਤਰ੍ਹਾਂ ਨਾਲ ਆਸਟਰੇਲੀਆ ਦੇ ਨਾਂ ਰਿਹਾ ਸੀ ਅਤੇ ਦੂੱਜੇ ਦਿਨ ਸ਼ਨੀਵਾਰ ਤਿਹਰਾ ਸੈਂਕੜਾ ਬਣਾਉਣ ਵਾਲੇ ਵਾਰਨਰ ਨੇ ਇਕ ਵੱਡੀ ਉਪਲਬੱਧੀ ਆਪਣੇ ਨਾਂ ਕਰਨ ਦੇ ਨਾਲ ਹੀ ਆਪਣਾ ਨਾਂ ਰਿਕਾਰਡ ਬੁੱਕ 'ਚ ਵੀ ਦਰਜ ਕਰਵਾ ਲਿਆ। ਅਜਿਹੇ 'ਚ ਜੇਕਰ ਵਾਰਨਰ ਮੈਦਾਨ 'ਤੇ ਥੋੜ੍ਹਾ ਸਮਾਂ ਵੱਲ ਖੇਡ ਲੈਂਦੇ ਤਾਂ ਉਹ ਵਿੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਦੇ 400 ਦੌੜਾਂ ਦੇ ਰਿਕਾਰਡ ਨੂੰ ਵੀ ਤੋੜ ਦਿੰਦੇ ਪਰ ਕੰਗਾਰੂਆਂ ਦੇ ਕਪਤਾਨ ਨੇ ਪਾਰੀ ਖਤਮ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਫੈਨਜ਼ ਨੇ ਇਸ ਫੈਸਲੇ ਦੇ 'ਤੇ ਕਾਫ਼ੀ ਜ਼ਿਆਦਾ ਨਰਾਜ਼ਗੀ ਜਤਾਈ।

ਪਾਕਿਸਤਾਨ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ । ਵਾਰਨਰ ਨੇ ਪਹਿਲੇ ਦਿਨ 156 ਗੇਂਦ 'ਤੇ ਆਪਣਾ ਸੈਂਕੜਾ ਬਣਾਇਆ ਸੀ। ਦੂਜੇ ਦਿਨ ਉਨ੍ਹਾਂ ਨੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ ਸਿਰਫ਼ 260 ਗੇਂਦ 'ਤੇ ਦੋਹਰਾ ਸੈਂਕੜਾ ਬਣਾ ਦਿੱਤਾ ਅਤੇ ਫਿਰ 389 ਗੇਂਦਾਂ 'ਤੇ ਤਿਹਰਾ ਸ਼ਤਕ ਵੀ ਪੂਰਾ ਕਰ ਲਿਆ। ਇਸ ਦੌਰਾਨ ਅਜਿਹਾ ਲੱਗ ਰਿਹਾ ਸੀ, ਕਿ ਉਹ ਇਸ ਮੈਚ 'ਚ 400 ਦੌੜਾਂ ਦਾ ਸਕੋਰ ਅਸਾਨੀ ਨਾਲ ਪਾਰ ਕਰ ਲੈਣਗੇ, ਪਰ ਜਦੋਂ ਆਸਟਰੇਲੀਆ ਦਾ ਸਕੋਰ 589/3 ਦੌੜਾਂ ਸਨ। ਤੱਦ ਕਪਤਾਨ ਟਿਮ ਪੇਨ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਵਾਪਸ ਸੱਦ ਲਿਆ ਅਤੇ ਆਪਣੀ ਪਾਰੀ ਨੂੰ ਖਤਮ ਐਲਾਨ ਕਰ ਦਿੱਤੀ। ਕਪਤਾਨ ਟਿਮ ਪੇਨ ਦੇ ਪਾਰੀ ਖਤਮ ਐਲਾਨ ਕਰਨ ਦੀ ਵਜ੍ਹਾ ਕਰਕੇ ਡੇਵਿਡ ਵਾਰਨਰ ਬ੍ਰਾਇਨ ਲਾਰੇ ਦੇ 400 ਦੌੜਾਂ ਦਾ ਰਿਕਾਰਡ ਨਹੀ ਤੋੜ ਸਕੇ।

ਪ੍ਰਸ਼ੰਸਕਾਂ ਵਲੋਂ ਟਿਮ ਪੇਨ ਨੂੰ ਕੀਤਾ ਗਿਆ ਟ੍ਰੋਲ


Related News