ਵਾਰਨਰ ਦੇ ਸ਼ਾਟ ਨਾਲ ਜ਼ਖਮੀ ਹੋਇਆ ਸੀ ਇਹ ਬਾਲਰ, ਡੇਵਿਡ ਨੇ ਦਿੱਤਾ ਇਹ ਸ਼ਾਨਦਾਰ ਤੋਹਫਾ

Sunday, Jun 16, 2019 - 03:41 PM (IST)

ਵਾਰਨਰ ਦੇ ਸ਼ਾਟ ਨਾਲ ਜ਼ਖਮੀ ਹੋਇਆ ਸੀ ਇਹ ਬਾਲਰ, ਡੇਵਿਡ ਨੇ ਦਿੱਤਾ ਇਹ ਸ਼ਾਨਦਾਰ ਤੋਹਫਾ

ਸਪੋਰਟਸ ਡੈਸਕ— ਆਸਟਰੇਲੀਆ ਨੇ ਟੀਮ ਇੰਡੀਆ ਖਿਲਾਫ ਵਰਲਡ ਕੱਪ ਦੇ ਆਪਣੇ ਮੈਚ ਤੋਂ ਪਹਿਲਾਂ 8 ਜੂਨ ਨੂੰ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲਿਆ ਸੀ। ਇਸ ਦੌਰਾਨ ਆਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ ਦਾ ਇਕ ਸ਼ਾਟ ਭਾਰਤੀ ਮੂਲ ਦੇ ਨੈੱਟ ਬਾਲਰ ਜੈਕਿਸ਼ਨ ਪਲਹਾ ਦੇ ਸਿਰ 'ਤੇ ਲੱਗ ਗਿਆ ਸੀ। ਸ਼ਾਟ ਲੱਗਣ ਨਾਲ ਜੈਕਿਸ਼ਨ ਜ਼ਮੀਨ 'ਤੇ ਡਿੱਗ ਗਏ ਸਨ।

ਇਸ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ 'ਚ ਸ਼ਾਟ ਲੱਗਣ ਦੇ ਬਾਅਦ ਜੈਕਿਸ਼ਨ ਨੂੰ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਸਿਟੀ ਸਕੈਨ ਕਰਾਇਆ ਗਿਆ। ਇਸ ਨਾਲ ਸਾਫ ਹੋ ਗਿਆ ਕਿ ਜੈਕਿਸ਼ਨ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਜੈਕਿਸ਼ਨ ਨੂੰ ਸੱਟ ਲੱਗਣ ਦੇ ਬਾਅਦ ਵਾਰਨਰ ਕਾਫੀ ਪਰੇਸ਼ਾਨ ਹੋ ਗਏ। ਇਸ ਘਟਨਾ ਦੇ ਬਾਅਦ ਵਾਰਨਰ ਪ੍ਰੈਕਟਿਸ ਛੱਡ ਕੇ ਚਲੇ ਗਏ ਸਨ। ਇਸ ਤੋਂ ਬਾਅਦ ਹੁਣ ਵਾਰਨਰ ਨੇ ਚੰਗੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ 15 ਜੂਨ ਨੂੰ ਓਵਲ ਦੇ ਕੇਨਿੰਗਟਨ 'ਚ ਆਸਟਰੇਲੀਆ ਅਤੇ ਸ਼੍ਰੀਲੰਕਾ ਦੇ ਮੈਚ ਤੋਂ ਪਹਿਲਾਂ ਜੈਕਿਸ਼ਨ ਨੂੰ ਆਪਣੀ ਸਿਗਨੇਚਰ ਵਾਲੀ ਟੀ-ਸ਼ਰਟ ਤੋਹਫੇ ਵੱਜੋਂ ਭੇਟ ਕੀਤੀ।


author

Tarsem Singh

Content Editor

Related News