IPL 2021: KKR ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਵਾਰਨਰ, ਖਿਡਾਰੀਆਂ ਨੇ ਸਖ਼ਤ ਮਿਹਨਤ ਤੇ ਤਿਆਰੀ ਕੀਤੀ

Sunday, Apr 11, 2021 - 04:35 PM (IST)

IPL 2021: KKR ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਵਾਰਨਰ, ਖਿਡਾਰੀਆਂ ਨੇ ਸਖ਼ਤ ਮਿਹਨਤ ਤੇ ਤਿਆਰੀ ਕੀਤੀ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਤੀਜਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਾਲੇ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਖਿਡਾਰੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਤੇ ਉਹ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਲਈ ਤਿਆਰ ਹਨ। ਵਾਰਨਰ ਦੀ ਕਪਤਾਨੀ ’ਚ ਹੈਦਰਾਬਾਦ ਨੇ ਪਿਛਲੇ ਆਈ. ਪੀ. ਐੱਲ. ਸੀਜ਼ਨ ’ਚ ਆਖ਼ਰੀ 6 ’ਚੋਂ 5 ਮੁਕਾਬਲੇ ਜਿੱਤ ਕੇ ਪਲੇਆਫ਼ ’ਚ ਜਗ੍ਹਾ ਬਣਾਈ ਸੀ। ਟੀਮ ਇਸ ਵਾਰ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ’ਚ ਹੈ।
ਇਹ ਵੀ ਪੜ੍ਹੋ : ਧੋਨੀ ਜ਼ੀਰੋ 'ਤੇ ਹੋਏ ਆਊਟ, ਜਾਣੋ IPL 'ਚ ਕਦੋਂ-ਕਦੋਂ ਖਾਤਾ ਨਾ ਖੋਲ੍ਹ ਸਕੇ ਮਾਹੀ

ਵਾਰਨਰ ਨੇ ਕਿਹਾ, ਅਸਲੀਅਤ ’ਚ ਬਾਹਰ ਨਿਕਲਣ ਲਈ ਉਤਸ਼ਾਹਤ ਹਾਂ, ਸਾਡੇ ਕੋਲ ਇਕ ਅਭਿਆਸ ਸੈਸ਼ਨ ਸੀ ਤੇ ਖਿਡਾਰੀ ਜਾਣ ਲਈ ਤਿਆਰ ਹਨ... ਉਨ੍ਹਾਂ ਨੇ ਸਖ਼ਤ ਮਿਹਨਤ ਤੇ ਚੰਗੀ ਤਿਆਰੀ ਕੀਤੀ। ਅਸੀਂ ਬਾਹਰ ਆਉਣ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ, ਅਸੀਂ ਸੋਸ਼ਲ ਮੀਡੀਆ ਰਾਹੀਂ ਆਪਣੇ ਸਮਰਥਕਾਂ ਨੂੰ ਜਾਣਦੇ ਹਾਂ ਤੇ ਉਹ ਬਹੁਤ ਸਹਾਇਕ ਹਨ, ਕਾਸ਼ ਉਹ ਆ ਸਕਦੇ ਪਰ ਮੈਨੂੰ ਪਤਾ ਹੈ ਕਿ ਉਹ ਸਾਡਾ ਸੌ ਫ਼ੀਸਦੀ ਸਮਰਥਨ ਕਰ ਰਹੇ ਹਨ ਤੇ ਅਸੀਂ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ। ਉਮੀਦ ਹੈ ਕਿ ਅਸੀਂ ਕੁਝ ਮੈਚ ਜਿੱਤ ਕੇ ਤੁਹਾਡਾ ਮਨੋਰੰਜਨ ਕਰ ਸਕਦੇ ਹਾਂ।
ਇਹ ਵੀ ਪੜ੍ਹੋ : IPL 2021 : ਦਮਦਾਰ ਸਨਰਾਈਜ਼ਰਜ਼ ਦੇ ਸਾਹਮਣੇ ਦੋ ਵਾਰ ਦੀ ਚੈਂਪੀਅਨ KKR ਦੀ ਚੁਣੌਤੀ

ਹੈਦਰਾਬਾਦ ਦੀ ਸੰਭਾਵੀ ਟੀਮ : ਡੇਵਿਡ ਵਾਰਨਰ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਵਿਜੇ ਸ਼ੰਕਰ/ਕੇਦਾਰ ਜਾਧਵ, ਮੁਹੰਮਦ ਨਬੀ, ਅਬਦੁਲ ਸਮਦ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ, ਟੀ ਨਟਰਾਜਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News