KKR ਖ਼ਿਲਾਫ਼ ਹਾਰ ਤੋਂ ਬਾਅਦ ਕਪਤਾਨ ਵਾਰਨਰ ਨੇ ਪਾਂਡੇ-ਬੇਅਰਸਟੋਅ ਦੀ ਕੀਤੀ ਤਾਰੀਫ਼
Monday, Apr 12, 2021 - 01:05 PM (IST)
ਸਪੋਰਟਸ ਡੈਸਕ- ਬੱਲੇਬਾਜ਼ ਮਨੀਸ਼ ਪਾਂਡੇ ਤੇ ਜੌਨੀ ਬੇਅਰਸਟੋਅ ਦੀਆਂ ਅਰਧ ਸੈਂਕੜਾ ਪਾਰੀਆਂ ਖੇਡਣ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਟੀਮ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈ. ਪੀ. ਐਲ. ਦੇ 14ਵੇਂ ਸੀਜ਼ਨ 'ਚ ਆਪਣਾ ਪਹਿਲਾ ਮੈਚ ਹਾਰ ਗਈ ਹੈ। ਹਾਲਾਂਕਿ ਹਾਰ ਤੋਂ ਬਾਅਦ ਵੀ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਪਾਂਡੇ ਤੇ ਬੇਅਰਸਟੋਅ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਚੇਨਈ ਦੇ ਐੱਮ. ਏ. ਚਿੰਦਬਰਮ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਹੈਦਰਾਬਾਦ ਟੀਮ ਕੋਲਕਾਤਾ ਦੇ ਦਿੱਤੇ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 177/5 ਦਾ ਸਕੋਰ ਬਣਾ ਸਕੀ ਤੇ 10 ਦੌੜਾਂ ਬਣਾ ਸਕੀ ਤੇ 10 ਦੌੜਾਂ ਨਾਲ ਮੈਚ ਹਾਰ ਗਈ।
ਮੈਚ ਤੋਂ ਬਾਅਦ ਕਪਤਾਨ ਵਾਰਨਰ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਵਿਕਟ 'ਤੇ ਜ਼ਿਆਦਾ ਦੌੜਾਂ ਸਨ। ਉਨ੍ਹਾਂ (KKR) ਹਾਲਾਤ ਦੇ ਹਿਸਾਬ ਨਾਲ ਖ਼ੁਦ ਨੂੰ ਚੰਗੀ ਤਰ੍ਹਾਂ ਢਾਲਿਆ। ਅਸੀਂ ਲਗਪਗ ਹਰੇਕ ਓਵਰ ਦੀ ਪਹਿਲੀ ਗੇਂਦ ਨੂੰ ਠੀਗ ਦੀ ਤਰ੍ਹਾਂ ਲਾਗੂ ਕਰਨ ਵਿਚ ਨਾਕਾਮ ਰਹੇ ਤੇ ਅਖੀਰ ਵਿਚ ਕਾਫੀ ਸਕੋਰ ਦਿੱਤਾ। ਅਸੀਂ ਪਹਿਲਾਂ ਮੈਚ ਜਿੱਤਣਾ ਪਸੰਦ ਕਰਦੇ ਪਰ ਇਸ ਵੈਨਿਊ 'ਤੇ ਸਾਡੇ ਕੋਲ ਚਾਰ ਹੋਰ ਮੈਚ ਹਨ ਤੇ ਉਮੀਦ ਹੈ ਕਿ ਅਸੀਂ ਇਸ ਮੈਦਾਨ 'ਤੇ ਖੇਡਣ ਦੇ ਆਦੀ ਹੋ ਜਾਵਾਂਗੇ।'