ਵਿਸ਼ਵ ਕੱਪ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਰਿਚਰਡਸਨ

Monday, Mar 18, 2019 - 02:41 PM (IST)

ਵਿਸ਼ਵ ਕੱਪ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਰਿਚਰਡਸਨ

ਕਰਾਚੀ— ਨਿਊਜ਼ੀਲੈਂਡ 'ਚ ਹੋਈ ਗੋਲੀਬਾਰੀ 'ਚ ਬੰਗਲਾਦੇਸ਼ ਦੇ ਕ੍ਰਿਕਟਰ ਵਾਲ-ਵਾਲ ਬਚ ਗਏ ਜਿਸ ਤੋਂ ਬਾਅਦ ਕੌਮਾਂਤਰੀ ਕ੍ਰਿਕਟਰ ਪਰਿਸ਼ਦ (ਆਈ.ਸੀ.ਸੀ.) ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਇੰਗਲੈਂਡ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਸੁਰੱਖਿਆ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ। ਨਿਊਜ਼ੀਲੈਂਡ 'ਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ 'ਚ 50 ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ੀ ਟੀਮ ਇਸ 'ਚੋਂ ਇਕ ਮਸਜਿਦ ਦੇ ਕਰੀਬ ਹੀ ਸੀ ਪਰ ਸਾਰੇ ਖਿਡਾਰੀ ਵਾਲ-ਵਾਲ ਬਚ ਗਏ। ਇਸ ਹਮਲੇ ਦੇ ਬਾਅਦ ਦੌਰਾ ਰੱਦ ਕਰ ਦਿੱਤਾ ਗਿਆ ਅਤੇ ਟੀਮ ਵਤਨ ਪਰਤ ਆਈ। 
PunjabKesari
ਕਰਾਚੀ 'ਚ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਫਾਈਨਲ ਦੇ ਦੌਰਾਨ ਆਈ.ਸੀ.ਸੀ. ਅਧਿਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸੁਰੱਖਿਆ ਦੇ ਮੁੱਦੇ 'ਚ ਕੁਝ ਵੀ ਨਵਾਂ ਹੈ, ਜਾਹਰ ਹੈ ਕਿ ਨਿਊਜ਼ੀਲੈਂਡ 'ਚ ਕੁਝ ਹੋਇਆ ਇਸ ਨੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਖਾਸ ਕਰਕੇ ਵਿਸ਼ਵ ਕੱਪ ਲਈ। ਇਸ ਨਾਲ ਸਾਨੂੰ ਸੁਰੱਖਿਆ ਨੂੰ ਲੈ ਕ ਸਾਵਧਾਨ ਰਹਿਣ ਦੀ ਜ਼ਰੂਰਤ ਹੈ।'' ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ 30 ਮਈ ਤੋਂ 14 ਜੁਲਾਈ ਤੱਕ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ, ''ਮੈਨੂੰ ਪਤਾ ਹੈ ਕਿ ਆਈ.ਸੀ.ਸੀ. ਦੇ ਸੁਰੱਖਿਆ ਨਿਰਦੇਸ਼ਕ ਨੇ ਬ੍ਰਿਟੇਨ 'ਚ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਇਸ ਮੁੱਦੇ 'ਤੇ ਕੰਮ ਪੂਰਾ ਕਰ ਲਿਆ ਹੈ ਅਤੇ ਉਹ ਕੋਈ ਕਸਰ ਨਹੀਂ ਛੱਡ ਰਹੇ ਹਨ।''


author

Tarsem Singh

Content Editor

Related News