ਦਿੱਲੀ ਖਿਲਾਫ ਯਾਦਗਾਰ ਜਿੱਤ ਦਾ ਜਸ਼ਨ ਮਿਲਰ ਨੇ ਕੁਝ ਇਸ ਅੰਦਾਜ ਨਾਲ ਮਨਾਇਆ
Tuesday, Apr 02, 2019 - 03:39 PM (IST)

ਸਪੋਰਟਸ ਡੈਸਕ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ ਕੁਰਨ ਨੇ ਅਹਿਮ ਸਮੇਂ ਤੇ ਹੈਟ੍ਰਿਕ ਲਗਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 12ਵੇਂ ਸੀਜਨ 'ਚ ਪੰੰਜਾਬ ਕ੍ਰਿਕਟ ਸੰਘ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਸੋਮਵਾਰ ਨੂੰ ਖੇਡੇ ਗਏ ਮੈਚ 'ਚ ਕਿੰਗਸ ਇਲੈਵਨ ਪੰਜਾਬ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ 14 ਦੌੜਾਂ ਦੇ ਫਰਕ ਨਾਲ ਰੋਮਾਂਚਕ ਜਿੱਤ ਦਵਾਈ।
Jeetne ke baad #VictorySquad ke saath photo toh banti hai✌🏻😁#SaddaPunjab #Ting @lionsdenkxip @itsSSR pic.twitter.com/AHH9glew5W
— Preity G Zinta (@realpreityzinta) April 2, 2019
ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਨੌਂ ਵਿਕਟ ਦੇ ਨੁਕਸਾਨ 'ਤੇ 166 ਦੌੜਾਂ ਬਣਾਈਆਂ ਸਨ, ਪਰ ਦਿੱਲੀ ਮਜ਼ਬੂਤ ਹਾਲਤ ਦੇ ਬਾਅਦ ਵੀ ਆਖਰੀ ਓਵਰਾਂ 'ਚ ਢੇਰ ਹੋ ਗਈ ਤੇ 19.2 ਓਵਰਾਂ 'ਚ 152 ਦੌੜਾਂ ਹੀ ਬਣਾ ਸਕੀ। ਕੁਰੈਨ ਨੇ ਕੁਲ ਚਾਰ ਵਿਕਟਾਂ ਲਈਆਂ ਜਿਸ 'ਚ ਹੈਟ੍ਰਿਕ ਸ਼ਾਮਲ ਹੈ।
Jeetne ke baad #VictorySquad ke saath photo toh banti hai✌🏻😁#SaddaPunjab #Ting @lionsdenkxip @itsSSR pic.twitter.com/AHH9glew5W
— Preity G Zinta (@realpreityzinta) April 2, 2019
ਤੁਹਾਨੂੰ ਦੇਈਏ ਕਿ ਮੈਚ 'ਚ ਯਾਦਗਾਰ ਜਿੱਤ ਤੋਂ ਬਾਅਦ ਜਿੱਥੇ ਸੈਮ ਕੁਰਨ ਨੇ ਟੀਮ ਦੀ ਮਾਲਕਨ ਪ੍ਰੀਤੀ ਜਿੰਟਾ ਦੇ ਨਾਲ ਭੰਗੜਾ ਕੀਤਾ ਤਾਂ ਉਥੇ ਹੀ ਡੇਵਿਡ ਮਿਲਰ ਵੀ ਢੋਲ ਨਗਾੜਿਆਂ 'ਤੇ ਥਿਰਕਦੇ ਹੋਏ ਨਜ਼ਰ ਆਏ। ਉਥੇ ਹੀ ਅਖੀਰ 'ਚ ਟੀਮ ਦੀ ਮਾਲਕਨ ਪ੍ਰੀਤੀ ਜ਼ਿਟਾ ਕਿੰਗਸ ਇਲੈਵਨ ਪੰਜਾਬ ਦੇ ਫੈਨਸ ਦੇ ਨਾਲ ਫੋਟੋ ਖਿਚਵਾਉਂਦੀ ਹੋਈ ਨਜ਼ਰ ਆਈ। ਧਿਆਨ ਯੋਗ ਹੈ ਕਿ ਇੱਕ ਸਮੇਂ ਦਿੱਲੀ ਦੀ ਟੀਮ ਇਹ ਮੈਚ ਜਿੱਤ ਰਹੀ ਸੀ ਪਰ ਆਖਰੀ ਦੇ 7 ਵਿਕਟ ਸਿਰਫ 8 ਦੌੜਾਂ 'ਤੇ ਦਿੱਲੀ ਕੈਪੀਟਲਸ ਦੇ ਡਿੱਗ ਗਈਆਂ ਤੇ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੂੰ ਇਕ ਯਾਦਗਾਰ ਜਿੱਤ ਮਿਲੀ।