ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ ''ਚ ਡੇਰਿਲ ਮਿਸ਼ੇਲ ਸ਼ਾਮਲ

Sunday, Nov 14, 2021 - 07:51 PM (IST)

ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ ''ਚ ਡੇਰਿਲ ਮਿਸ਼ੇਲ ਸ਼ਾਮਲ

ਆਕਲੈਂਡ- ਨਿਊਜ਼ੀਲੈਂਡ ਦੇ ਆਲਰਾਊਂਡਰ ਡੇਰਿਲ ਮਿਸ਼ੇਲ ਨੂੰ ਭਾਰਤ ਦੇ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਜ਼ਖਮੀ ਡੇਵੋਨ ਕਾਨਵੇ ਦੀ ਜਗ੍ਹਾ ਲੈਣਗੇ। ਕਾਨਵੇ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਵਿਰੁੱਧ ਸੈਮੀਫਾਈਨਲ ਮੈਚ ਦੌਰਾਨ ਆਪਣਾ ਹੱਥ ਜ਼ਖਮੀ ਕਰ ਬੈਠੇ ਸਨ। ਉਨ੍ਹਾਂ ਨੇ ਆਊਟ ਹੋਣ ਤੋਂ ਬਾਅਦ ਨਿਰਾਸ਼ ਹੋਣ 'ਤੇ ਆਪਣਾ ਹੱਥ ਬੱਲੇ 'ਤੇ ਮਾਰ ਦਿੱਤਾ ਸੀ। 2019 ਵਿਚ ਟੈਸਟ ਡੈਬਿਊ ਕਰਨ ਤੋਂ ਬਾਅਦ ਮਿਸ਼ੇਲ ਨੇ ਪੰਜ ਟੈਸਟ ਖੇਡੇ ਹਨ ਤੇ ਇਕ ਸੈਂਕੜਾ ਲਗਾਇਆ ਹੈ।

PunjabKesari
ਨਿਊਜ਼ੀਲੈਂਡ ਦੇ ਕੋਚ ਗੈਰੀ ਸਟੇਡ ਨੇ ਕਿਹਾ ਕਿ ਕਾਨਵੇ ਦਾ ਹੋਣਾ ਨਿਰਾਸ਼ਾਜਨਕ ਹੈ ਪਰ ਇਹ ਕਿਸੇ ਹੋਰ ਦੇ ਲਈ ਰਸਤਾ ਵੀ ਖੋਲਿਆ ਹੈ। ਡੇਰਿਲ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਤੇ ਸੈਮੀਫਾਈਨਲ ਦੀ ਮੈਚ ਜੇਤੂ ਪਾਰੀ ਤੋਂ ਬਾਅਦ ਉਹ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਆਪਣੇ ਆਪ ਨੂੰ ਸਾਬਤ ਕੀਤਾ ਤੇ ਉਹ ਟੈਸਟ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਵੀ ਹਨ। ਕਾਨਵੇ ਨੇ ਇਸ ਸਾਲ ਜੂਨ ਵਿਚ ਲਾਰਡਸ 'ਚ ਇੰਗਲੈਂਡ ਵਿਰੁੱਧ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ ਸੀ ਤੇ ਫਿਰ ਭਾਰਤ ਦੇ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ 80 ਦੌੜਾਂ ਬਣਾਈਆਂ ਸਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News