''ਦਿ ਹੰਡਰਡ ਟੂਰਨਾਮੈਂਟ'' ਵਿਚ ਯਾਰਕਸ਼ਾਇਰ ਨੂੰ ਕੋਚਿੰਗ ਦੇਣਗੇ ਲੇਹਮੈਨ

Tuesday, Aug 20, 2019 - 05:26 PM (IST)

''ਦਿ ਹੰਡਰਡ ਟੂਰਨਾਮੈਂਟ'' ਵਿਚ ਯਾਰਕਸ਼ਾਇਰ ਨੂੰ ਕੋਚਿੰਗ ਦੇਣਗੇ ਲੇਹਮੈਨ

ਲੰਡਨ— ਪਿਛਲੇ ਸਾਲ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਆਸਟਰੇਲੀਆਈ ਟੀਮ ਦੀ ਕੋਚਿੰਗ ਛੱਡਣ ਵਾਲੇ ਡੈਰੇਨ ਲੇਹਮੈਨ ਅਗਲੇ ਸਾਲ ਹੋਣ ਵਾਲੇ ਪਹਿਲੇ 'ਦਿ ਹੰਡਰਡ ਟੂਰਨਾਮੈਂਟ' 'ਚ ਲੀਡਸ ਯਾਰਕਸ਼ਾਇਰ ਟੀਮ ਨੂੰ ਕੋਚਿੰਗ ਦੇਣਗੇ। ਲੀਮੈਨ ਨੂੰ ਇਸ ਮਾਮਲੇ 'ਚ ਦੋਸ਼ੀ ਨਹੀਂ ਪਾਇਆ ਗਿਆ ਸੀ ਪਰ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੇਨਕ੍ਰਾਫਟ 'ਤੇ ਪਾਬੰਦੀ ਲੱਗਣ ਦੇ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ। 

ਲੇਹਮੈਨ ਨੇ ਪ੍ਰੈੱਸ ਐਸੋਸੀਏਸ਼ਨ ਸਪੋਰਟ ਨੂੰ ਕਿਹਾ ਕਿ ਉਨ੍ਹਾਂ ਨੂੰ ਯਾਰਕਰ ਦੀ ਟੀਮ ਨਾਲ ਫਿਰ ਤੋਂ ਜੁੜਨ ਦੀ ਖੁਸ਼ੀ ਹੈ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਲੇਹਮੈਨ 2001 'ਚ ਯਾਰਕਸ਼ਰ ਦਾ ਹਿੱਸਾ ਸੀ ਜਦੋਂ ਟੀਮ ਨੇ 1968 ਦੇ ਬਾਅਦ ਪਹਿਲੀਵਾਰ ਕਾਊਂਟੀ ਚੈਂਪੀਅਨਸ਼ਿਪ ਜਿੱਤੀ ਸੀ। ਆਸਟਰੇਲੀਆ ਵੱਲੋਂ 27 ਟੈਸਟ ਅਤੇ 17 ਵਨ-ਡੇ ਖੇਡਣ ਵਾਲੇ ਲੇਹਮੈਨ ਨੇ ਕਿਹਾ, ''ਇੱਥੇ ਵਾਪਸ ਆਉਣਾ ਸ਼ਾਨਦਾਰ ਹੈ। ਜਦੋਂ ਮੈਂ ਇਸ ਦੇ ਬਾਰੇ 'ਚ ਸੁਣਿਆ ਤਾਂ ਮੈਨੂੰ ਉਮੀਦ ਸੀ ਕਿ ਮੈਨੂੰ ਖੇਡਣ ਦਾ ਮੌਕਾ ਮਿਲੇਗਾ ਅਤੇ ਮੈਂ ਬੇਹੱਦ ਰੋਮਾਂਚਤ ਹਾਂ। ਮੈਨੂੰ ਇਹ ਮੌਕਾ ਮਿਲੀਆ ਹੈ।''


author

Tarsem Singh

Content Editor

Related News