ਜਬਰ-ਜ਼ਿਨਾਹ ਮਾਮਲੇ ''ਚ ਦਾਨੁਸ਼ਕਾ ਗੁਣਾਥਿਲਕਾ ਨੂੰ ਵੱਡੀ ਰਾਹਤ, ਮਿਲੀ ਕਲੀਨ ਚਿੱਟ
Thursday, Sep 28, 2023 - 02:45 PM (IST)
ਸਪੋਰਟਸ ਡੈਸਕ : ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਥਿਲਕਾ 'ਤੇ ਜਬਰ-ਜ਼ਿਨਾਹ ਦੇ ਗੰਭੀਰ ਦੋਸ਼ ਲੱਗੇ ਸਨ। ਪਰ ਹੁਣ ਇਸ ਮਾਮਲੇ 'ਚ ਦਾਨੁਸ਼ਕਾ ਗੁਣਾਥਿਲਕਾ ਨੂੰ ਵੱਡੀ ਰਾਹਤ ਮਿਲੀ ਹੈ। ਦਾਨੁਸ਼ਕਾ ਗੁਣਾਥਿਲਕਾ ਨੂੰ ਕਲੀਨ ਚਿੱਟ ਮਿਲ ਗਈ ਹੈ। ਇਸ ਖਿਡਾਰੀ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼ ਝੂਠੇ ਨਿਕਲੇ। ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਅਦਾਲਤ ਨੇ ਸ਼੍ਰੀਲੰਕਾਈ ਕ੍ਰਿਕਟਰ ਨੂੰ ਬੇਕਸੂਰ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਏਸ਼ੀਆਈ ਗੇਮਜ਼ 'ਚ ਭਾਰਤ ਦਾ ਧਮਾਕੇਦਾਰ ਪ੍ਰਦਰਸ਼ਨ, ਸ਼ੂਟਿੰਗ 'ਚ ਮਿਲਿਆ ਸੋਨ ਤਮਗਾ
ਇਸਦੇ ਨਾਲ ਹੀ ਦਾਨੁਸ਼ਕਾ ਗੁਣਾਥਿਲਕਾ ਨੇ ਰਾਹਤ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਫਿਰ ਤੋਂ ਆਮ ਹੋ ਗਈ ਹੈ, ਮੈਂ ਬਹੁਤ ਖੁਸ਼ ਹਾਂ... ਉਨ੍ਹਾਂ ਨੇ ਕਿਹਾ ਕਿ ਮੈਂ ਜਲਦੀ ਤੋਂ ਜਲਦੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨਾ ਚਾਹੁੰਦਾ ਹਾਂ। ਮੈਂ ਮੁੜ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਲਈ ਬਹੁਤ ਉਤਸ਼ਾਹਤ ਹਾਂ। ਦਰਅਸਲ, ਗੁਣਾਥਿਲਕਾ 'ਤੇ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਜਬਰ-ਜ਼ਿਨਾਹ ਦਾ ਦੋਸ਼ ਲੱਗਾ ਸੀ।
ਇਹ ਵੀ ਪੜ੍ਹੋ : ਮਲੇਸ਼ੀਆ ਤੋਂ ਹਾਰ ਦੇ ਬਾਵਜੂਦ ਭਾਰਤੀ ਮਹਿਲਾ ਸਕੁਐਸ਼ ਟੀਮ ਸੈਮੀਫਾਈਨਲ 'ਚ, ਤਗਮਾ ਪੱਕਾ
ਹੁਣ ਤੱਕ ਗੁਣਾਥਿਲਕਾ ਨੇ ਸ਼੍ਰੀਲੰਕਾ ਲਈ 8 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਗੁਣਾਥਿਲਕਾ ਨੇ 47 ਵਨਡੇ ਅਤੇ 46 ਟੀ-20 ਮੈਚਾਂ 'ਚ ਸ਼੍ਰੀਲੰਕਾ ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ 8 ਟੈਸਟ ਮੈਚਾਂ 'ਚ 299 ਦੌੜਾਂ ਬਣਾਈਆਂ ਹਨ। ਟੈਸਟ ਫਾਰਮੈਟ ਵਿੱਚ ਉਸ ਦੀ 18.69 ਦੀ ਔਸਤ ਹੈ ਜਦੋਂ ਕਿ ਉਸਦਾ ਸਟ੍ਰਾਈਕ ਰੇਟ 50.08 ਹੈ। ਉਸ ਦੇ ਨਾਮ ਟੈਸਟ ਫਾਰਮੈਟ ਵਿੱਚ 2 ਅਰਧ ਸੈਂਕੜੇ ਹਨ। ਦਾਨੁਸ਼ਕਾ ਗੁਣਾਤਿਲਕਾ ਨੇ 47 ਵਨਡੇ ਮੈਚਾਂ ਵਿੱਚ 35.58 ਦੀ ਔਸਤ ਅਤੇ 86.82 ਦੀ ਸਟ੍ਰਾਈਕ ਰੇਟ ਨਾਲ 1601 ਦੌੜਾਂ ਬਣਾਈਆਂ ਹਨ। ਉਸ ਨੇ ਵਨਡੇ ਫਾਰਮੈਟ ਵਿੱਚ ਦੋ ਵਾਰ ਸੈਂਕੜੇ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦਾਨੁਸ਼ਕਾ ਗੁਣਾਤਿਲਕਾ ਨੇ ਟੀ-20 ਫਾਰਮੈਟ ਵਿੱਚ 120.49 ਦੀ ਸਟ੍ਰਾਈਕ ਰੇਟ ਅਤੇ 35.58 ਦੀ ਔਸਤ ਨਾਲ 741 ਦੌੜਾਂ ਬਣਾਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ