ਸ਼ੋਇਬ ਅਖਤਰ ਨੇ ਪਾਕਿ ਦੇ ਸਾਬਕਾ ਸਪਿਨ ਗੇਂਦਬਾਜ਼ ਦਾਨਿਸ਼ ਕਨੇਰੀਆ ਬਾਰੇ ਕੀਤਾ ਵੱਡਾ ਖੁਲਾਸਾ

12/26/2019 12:29:20 PM

ਸਪੋਰਟਸ ਡੈਸਕ— ਆਪਣੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਗੇਂਦਬਾਜ਼ੀ ਨਾਲ ਵੱਡੇ-ਵੱਡੇ ਬੱਲੇਬਾਜ਼ਾਂ ਦੀ ਨੱਕ 'ਚ ਦਮ ਕਰਨ ਵਾਲਾ ਪਾਕਿਸਤਾਨ ਦਾ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇਕ ਟੀ. ਵੀ.  ਸ਼ੋਅ 'ਤੇ ਸਾਬਕਾ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਦੇ ਬਾਰੇ ਇਕ ਹੈਰਾਨ ਕਰ ਦੇਣ ਵਾਲਾ ਵੱਡਾ ਖੁਲਾਸਾ ਕੀਤਾ ਹੈ। ਪਾਕਿਸਤਾਨ ਦਾ ਇਹ ਸਾਬਕਾ ਗੇਂਦਬਾਜ਼ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ। ਹਮੇਸ਼ਾ ਆਪਣੀ ਬੇਬਾਕ ਰਾਏ ਰੱਖਣ ਵਾਲਾ ਸ਼ੋਇਬ ਦੇ ਇਸ ਅੰਦਾਜ਼ ਕਾਰਨ ਭਾਰਤੀ ਕ੍ਰਿਕਟ ਪ੍ਰੇਮੀ ਉਸ ਨੂੰ ਖੂਬ ਪਿਆਰ ਕਰਦੇ ਹਨ।

PunjabKesari

ਸ਼ੋਇਬ ਪਿਛਲੇ ਦਿਨੀਂ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ 'ਤੇ ਚੈਟ ਸ਼ੋਅ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜਿਆ ਸੀ। ਇਸ ਸ਼ੋਅ 'ਚ ਉਸ ਦੇ ਨਾਲ ਸਾਬਕਾ ਕਪਤਾਨ ਰਾਸ਼ਿਦ ਲਤੀਫ, ਡਾਕਟਰ ਰਿਆਜ਼ ਅਤੇ ਅਸ਼ੀਮ ਕਮਾਲ ਵੀ ਸ਼ਾਮਲ ਸਨ ਜਿੱਥੇ ਸ਼ੋਇਬ ਨੇ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ। ਜਦੋਂ ਇਸ ਸ਼ੋਅ ਦੌਰਾਨ ਰਾਸ਼ਿਦ ਲਤੀਫ ਨੇ ਸ਼ੋਇਬ ਤੋਂ ਪੁੱਛਿਆ ਕੀ ਕਦੇ ਕਿਸੇ ਪਾਕਿਸਤਾਨੀ ਗੇਂਦਬਾਜ਼ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਸ਼ੋਇਬ ਨੇ ਬਿਨਾਂ ਦੇਰ ਕੀਤੇ ਕਿਹਾ, ਬਿਲਕੁਲ ਹੋਈ ਹੈ, ਅਜਿਹਾ ਦਾਨਿਸ਼ ਕਨੇਰੀਆ ਦੇ ਨਾਲ ਹੋਇਆ ਹੈ।PunjabKesari

ਸ਼ੋਇਬ ਨੇ ਇਸ ਮਸਲੇ 'ਤੇ ਅੱਗੇ ਕਿਹਾ, ਯੂਸੁਫ ਦੀਆਂ 12 ਹਜ਼ਾਰ ਦੌੜਾਂ ਪੂਰੀਆਂ ਹੋਣੀਆਂ ਸਨ ਪਰ ਅਸੀਂ ਉਸ ਨੂੰ ਕਦੇ ਸੇਫਗਾਰਡ ਨਹੀਂ ਕੀਤਾ। ਮੇਰੀ ਦੋ ਤਿੰਨ ਖਿਡਾਰੀਆਂ ਨਾਲ ਲੜਾਈ ਵੀ ਹੋਈ, ਮੈਂ ਕਿਹਾ ਕਿ ਜੇਕਰ ਕੋਈ ਹਿੰਦੂ ਹੈ ਵੀ ਤਾਂ ਵੀ ਉਹ ਖੇਡੇਗਾ। ਫਿਰ ਉਸੀ ਹਿੰਦੂ ਨੇ ਸਾਨੂੰ ਟੈਸਟ ਸੀਰੀਜ਼ ਜਿਤਵਾਈ ਸੀ। ਇਹ ਗੱਲ ਸੁੱਣ ਕੇ ਡਾਕਟਰ ਰਿਆਜ਼ ਨੇ ਜਲਦਬਾਜ਼ੀ 'ਚ ਸ਼ੋਇਬ ਨੂੰ ਪੁੱਛਿਆ ਕਿ ਦਾਨਿਸ਼ ਕਨੇਰੀਆ ਨੇ ਕਦੇ ਸੀਰੀਜ਼ ਜਿਤਵਾਈ ਹੈ? ਇਸ ਸਵਾਲ 'ਤੇ ਸ਼ੋਇਬ ਨੇ ਅੱਗੇ ਕਿਹਾ, ''ਗੱਲ ਖੁੱਲ ਜਾਵੇਗੀ ਪਰ ਦਸ ਦੇਵਾਂ ਕਿ ਕੁਝ ਖਿਡਾਰੀਆਂ ਨੇ ਮੈਨੂੰ ਕਿਹਾ ਕਿ ਇਹ (ਦਾਨਿਸ਼) ਇੱਥੋਂ ਖਾਣਾ ਕਿਉਂ ਲੈ ਰਿਹਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੈਨੂੰ ਇੱਥੋਂ ਚੁੱਕ ਕੇ ਬਾਹਰ ਸੁੱਟ ਦੇਵਾਂਗਾ। ਕਪਤਾਨ ਹੋਵੋਗਾ, ਤੂੰ ਆਪਣੇ ਘਰ ਦਾ। ਉਹ ਤੈਨੂੰ 6-6 ਵਿਕਟਾਂ ਲੈ ਕੇ ਦੇ ਰਿਹਾ ਹੈ। ਇੰਗਲੈਂਡ 'ਚ ਦਾਨਿਸ਼ ਕਨੇਰੀਆ ਅਤੇ ਸ਼ਮੀ ਨੇ ਹੀ ਸਾਨੂੰ ਸੀਰੀਜ਼ ਜਿਤਵਾਈ ਸੀ।''PunjabKesari

ਸ਼ੋਇਬ ਨੇ ਅੱਗੇ ਕਿਹਾ, ਦਾਨਿਸ਼ ਕਨੇਰੀਆ 'ਚ ਗਜ਼ਬ ਦੀ ਪ੍ਰਤੀਭਾ ਸੀ ਪਰ ਪਾਕਿਸਤਾਨ 'ਚ ਉਸ ਦਾ ਸਹੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ ਗਿਆ। ਦਾਨਿਸ਼ ਹਿੰਦੂ ਸੀ ਇਸ ਲਈ ਉਸ ਦੇ ਨਾਲ ਬੇਇਨਸਾਫੀ ਹੋਈ। ਇਸ ਟਾਕ ਸ਼ੋਅ 'ਚ ਸ਼ੋਇਬ ਨੇ ਨੌਜਵਾਨ ਤੇਜ਼ ਗੇਂਦਬਾਜ਼ ਨਸ਼ੀਮ ਸ਼ਾਹ 'ਤੇ ਵੀ ਤੰਜ ਕੱਸਿਆ ਅਤੇ ਕਿਹਾ ਚਿਹਰੇ 'ਤੇ ਸਫੇਦ ਕ੍ਰੀਮ ਲਗਾ ਲੈਣ ਨਾਲ ਕਿਸੇ ਦੀ ਉਮਰ ਘੱਟ ਨਹੀਂ ਹੋ ਜਾਂਦੀ ਹੈ। ਹਾਲ ਹੀ 'ਚ  ਉਹ ਆਸਟਰੇਲੀਆ ਹੋ ਕੇ ਆਇਆ ਹੈ, ਉੱਥੋਂ ਦੇ ਲੋਕ ਕਹਿ ਰਹੇ ਹਨ ਕਿ ਯਾਰ ਇਸ ਨੂੰ 20 ਦਾ ਕਰ ਲਓ, 19 ਦਾ ਜਾਂ ਸਾੜ੍ਹੇ ਉਂਨ੍ਹੀ ਦਾ ਕਰ ਲਓ।PunjabKesari


Related News