ਫਰੈਂਚ ਓਪਨ : ਡੈਨੀਅਲ ਮੇਦਵੇਦੇਵ ਨੇ ਰਿਲੀ ਓਪੇਲਕਾ ਨੂੰ ਹਰਾਇਆ

Saturday, Jun 05, 2021 - 11:01 AM (IST)

ਫਰੈਂਚ ਓਪਨ : ਡੈਨੀਅਲ ਮੇਦਵੇਦੇਵ ਨੇ ਰਿਲੀ ਓਪੇਲਕਾ ਨੂੰ ਹਰਾਇਆ

ਸਪੋਰਟਸ ਡੈਸਕ- ਦੁਨੀਆ ਦੇ ਦੂਜੇ ਨੰਬਰ ਦੇ ਰੂਸੀ ਖਿਡਾਰੀ ਡੈਨੀਅਲ ਮੇਦਵੇਦੇਵ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਫਰੈਂਚ ਓਪਨ ਦੇ ਚੌਥੇ ਗੇੜ ਵਿਚ ਥਾਂ ਬਣਾਈ। ਉਨ੍ਹਾਂ ਨੇ 32ਵੇਂ ਨੰਬਰ ਦੇ ਅਮਰੀਕੀ ਖਿਡਾਰੀ ਰਿਲੀ ਓਪੇਲਕਾ ਨੂੰ ਸਿੱਧੇ ਸੈੱਟਾਂ ਵਿਚ 6-4, 6-2, 6-4 ਨਾਲ ਹਰਾਇਆ । ਜਦਕਿ ਹੋਰ ਮਰਦ ਮੁਕਾਬਲਿਆਂ ਵਿਚ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਸਰਬੀਆ ਦੇ ਲਾਸਲੋ ਜੇਰੇ ਨੂੰ ਸਿੱਧੇ ਸੈੱਟਾਂ ਵਿਚ 6-2, 7-5, 6-2 ਨਾਲ ਹਰਾ ਕੇ ਚੌਥੇ ਗੇੜ ਵਿਚ ਥਾਂ ਬਣਾਈ। ਜਦਕਿ ਜਾਪਾਨ ਦੇ ਕੇਈ ਨਿਸ਼ੀਕੋਰੀ ਕੈਨੇਡਾ ਦੇ ਹੈਨਰੀ ਲਾਕਸੋਨੇਨ ਖ਼ਿਲਾਫ਼ ਪਹਿਲੇ ਸੈੱਟ ਵਿਚ 7-5 ਨਾਲ ਅੱਗੇ ਚੱਲ ਰਹੇ ਸਨ ਤਦ ਕੈਨੇਡਾਈ ਖਿਡਾਰੀ ਹੈਨਰੀ ਨੇ ਸੱਟ ਕਾਰਨ ਕੋਰਟ ਛੱਡ ਦਿੱਤਾ ਤੇ ਨਿਸ਼ੀਕੋਰੀ ਆਸਾਨੀ ਨਾਲ ਚੌਥੇ ਗੇੜ ਵਿਚ ਪ੍ਰਵੇਸ਼ ਕਰ ਗਏ।


author

Tarsem Singh

Content Editor

Related News