ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੇ ਆਪਣੇ ਦੇਸ਼ ਦੀ ਟੀਮ ਦੇ ਜਿੱਤਣ ਦੀ ਕੀਤੀ ਭਵਿੱਖਬਾਣੀ

07/05/2019 3:03:49 PM

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਮੰਨਦੇ ਹਨ ਕਿ ਆਈ.ਸੀ.ਸੀ. ਵਰਲਡ ਕੱਪ 'ਚ ਲਗਾਤਾਰ ਤਿੰਨ ਹਾਰ ਨਾਲ ਉਨ੍ਹਾਂ ਦੀ ਟੀਮ ਦੇ ਸੈਮੀਫਾਈਨਲ 'ਚ ਪ੍ਰਦਰਸ਼ਨ 'ਤੇ ਉਲਟ ਅਸਰ ਨਹੀਂ ਹੋਵੇਗਾ। ਕੀਵੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਉਹ 10 ਟੀਮਾਂ ਦੇ ਸਕੋਰ ਬੋਰਡ 'ਚ ਚੌਥੇ ਸਥਾਨ 'ਤੇ ਰਹੀ। ਇਸ ਟੀਮ ਨੇ ਸ਼ੁਰੂਆਤ ਤਾਂ ਕਾਫੀ ਧਮਾਕੇਦਾਰ ਕੀਤੀ ਸੀ ਅਤੇ ਸ਼ੁਰੂਆਤੀ 6 'ਚੋਂ ਪੰਜ ਮੈਚ ਜਿੱਤੇ ਸਨ। ਉਸ ਦਾ ਇਕ ਮੈਚ ਮੀਂਹ ਕਾਰਨ ਧੋਤਾ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੂੰ ਲਗਾਤਾਰ ਤਿੰਨ ਮੈਚਾਂ 'ਚ ਹਾਰ ਮਿਲੀ। ਉਸ ਦੇ ਖਾਤੇ 'ਚ ਕੁਲ 11 ਅੰਕ ਰਹੇ। ਚੰਗੇ ਨੈੱਟ ਰਨ ਰੇਟ ਨੇ ਉਸ ਨੂੰ ਸੈਮੀਫਾਈਨਲ 'ਚ ਪਹੁੰਚਾ ਦਿੱਤਾ ਹੈ।
PunjabKesari
ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਲਿਖੇ ਆਪਣੇ ਲੇਖ 'ਚ ਵਿਟੋਰੀ ਨੇ ਲਿਖਿਆ, ''ਨਿਊਜ਼ੀਲੈਂਡ ਦੇ ਨਜ਼ਰੀਏ ਤੋਂ ਲਗਾਤਾਰ ਤਿੰਨ ਮੈਚ ਹਾਰਨਾ ਚੰਗੀ ਗੱਲ ਨਹੀਂ ਪਰ ਇਸ ਨਾਲ ਮੇਰੀ ਨਜ਼ਰ 'ਚ ਟੀਮ ਦੇ ਅੱਗੇ ਦੇ ਪ੍ਰਦਰਸ਼ਨ 'ਤੇ ਕੋਈ ਉਲਟ ਅਸਰ ਨਹੀਂ ਹੋਵੇਗਾ। ਮੈਂ ਟੀਮ ਦੇ ਕੁਝ ਖਿਡਾਰੀਆਂ ਨੂੰ ਜਾਣਦਾ ਹਾਂ ਅਤੇ ਮੇਰਾ ਵਿਸ਼ਵਾਸ ਹੈ ਕਿ ਇਹ ਟੀਮ ਜਿੱਤ ਦੀ ਪਟੜੀ 'ਤੇ ਪਰਤਦੇ ਹੋਏ ਖਿਤਾਬ ਤਕ ਪਹੁੰਚੇਗੀ।'' ਵਿਟੋਰੀ ਨੇ ਕਿਹਾ ਕਿ ਕੀਵੀ ਟੀਮ ਦੇ 6 ਜਾਂ 7 ਖਿਡਾਰੀ ਅਜਿਹੇ ਹਨ, ਜੋ ਆਪਣੇ ਦਮ 'ਤੇ ਮੈਚ ਜਿਤਾ ਸਕਦੇ ਹਨ ਅਤੇ ਇਹ ਕਾਫੀ ਹਾਂ ਪੱਖੀ ਗੱਲ ਹੈ। ਸੈਮੀਫਾਈਨਲ 'ਚ ਕੀਵੀ ਟੀਮ ਨੂੰ ਆਸਟਰੇਲੀਆ ਨਾਲ ਭਿੜਨਾ ਹੈ, ਜੋ ਲੀਗ ਟਾਪਰ ਹੈ। ਇਸ ਬਾਰੇ ਵਿਟੋਰੀ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਕੰਗਾਰੂਆਂ ਖਿਲਾਫ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਅਤੇ ਇਸ ਨਾਲ ਉਸ ਨੂੰ ਮਜ਼ਬੂਤੀ ਮਿਲੇਗੀ। ਵਿਟੋਰੀ ਨੇ ਕਿਹਾ, ''ਹਾਲ ਦੇ ਦਿਨਾਂ 'ਚ ਸਾਡੀ ਟੀਮ ਦਾ ਪ੍ਰਦਰਸ਼ਨ ਆਸਟਰੇਲੀਆ ਦੇ ਖਿਲਾਫ ਚੰਗਾ ਰਿਹਾ ਹੈ। ਅਸੀਂ ਇਸ ਟੀਮ ਖਿਲਾਫ ਓਲਡ ਟ੍ਰੈਫਰਡ 'ਚ ਭਿੜਾਂਗੇ, ਜਿੱਥੇ ਦੀ ਵਿਕਟ ਕਾਫੀ ਚੰਗੀ ਹੈ। ਸਾਡੀ ਟੀਮ ਆਤਮਵਿਸ਼ਵਾਸ ਨਾਲ ਖੇਡੇਗੀ ਅਤੇ ਜਿੱਤੇਗੀ।''


Tarsem Singh

Content Editor

Related News