ਦਮਨੀਤ ਨੇ ਅੰਡਰ 18 ਵਿਸ਼ਵ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਦਾ ਤਮਗਾ

07/15/2017 11:53:27 AM

ਨਵੀਂ ਦਿੱਲੀ— ਭਾਰਤ ਦੇ ਦਮਨੀਤ ਸਿੰਘ ਨੇ ਕੀਨੀਆ ਦੇ ਨੈਰੋਬੀ 'ਚ ਆਯੋਜਿਤ ਅੰਡਰ 18 ਵਿਸ਼ਵ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਮੁੰਡਿਆ ਦੀ ਹੈਮਰ ਥ੍ਰੋ ਵਿਚ 74.20 ਮੀਟਰ ਦੇ ਥ੍ਰੋ ਦੇ ਨਾਲ ਚਾਂਦੀ ਦਾ ਤਮਗਾ ਜਿੱਤ ਲਿਆ ਅਤੇ ਭਾਰਤ ਨੂੰ ਪ੍ਰਤੀਯੋਗਿਤਾ ਦਾ ਪਹਿਲਾ ਤਮਗਾ ਦਿਵਾ ਦਿੱਤਾ।
ਦਮਨੀਤ ਨੇ ਆਪਣੀ ਪਹਿਲੀ ਕੋਸ਼ਿਸ 'ਚ 74.20 ਮੀਟਰ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ 'ਚ ਤਮਗੇ ਦੇ ਦਾਅਵੇਦਾਰ ਬਣੇ। ਯੂਕ੍ਰੇਨ ਦੇ ਮਯਖਾਯਲੋ ਕੌਖਨ ਨੇ 82.31 ਮੀਟਰ ਦੇ ਨਾਲ ਸੋਨ ਤਮਗਾ ਜਿੱਤਿਆ।


Related News