ਡਕਾਰ ਰੈਲੀ ਦੇ ਮੋਟਰਸਾਈਕਲਿਸਟ ਦੀ ਹਾਦਸੇ ਤੋਂ ਬਾਅਦ ਮੌਤ

Friday, Jan 15, 2021 - 11:04 PM (IST)

ਡਕਾਰ ਰੈਲੀ ਦੇ ਮੋਟਰਸਾਈਕਲਿਸਟ ਦੀ ਹਾਦਸੇ ਤੋਂ ਬਾਅਦ ਮੌਤ

ਜੇਧਾ (ਸਾਊਦੀ ਅਰਬ)– ਡਕਾਰ ਰੈਲੀ ਵਿਚ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਇਕ ਫਰਾਂਸੀਸੀ ਰੇਸਰ ਦੀ ਸਾਊਦੀ ਅਰਬ ਤੋਂ ਫਰਾਂਸ ਜਾਂਦੇ ਸਮੇਂ ਜ਼ਹਾਜ ਵਿਚ ਮੌਤ ਹੋ ਗਈ। ਪਿਯਰੇ ਚੇਰਪਿਨ ਨੂੰ ਵੀਰਵਾਰ ਨੂੰ ਰਾਤ ਨੂੰ ਜੇਦਾ ਤੋਂ ਲਿਲੀ ਲਿਜਾਇਆ ਜਾ ਰਿਹਾ ਸੀ। ਚਾਰ ਦਿਨ ਪਹਿਲਾਂ ਸਕਾਕਾ ਵਿਚ ਡਕਾਰ ਰੈਲੀ ਦੇ ਸੱਤਵੇਂ ਦੌਰ ਵਿਚ ਉਸਦੀ ਗੱਡੀ ਹਾਦਸਾਗ੍ਰਾਸਤ ਹੋ ਗਈ ਸੀ। ਇਹ 52 ਸਾਲਾ ਫਰਾਂਸੀਸੀ ਡਰਾਈਵਰ ਹਾਦਸੇ ਤੋਂ ਬਾਅਦ ਬੇਹੋਸ਼ ਹੋ ਗਿਆ ਸੀ ਤੇ ਉਸਦੀ ਡਾਕਟਰੀ ਰਿਪੋਰਟ ਵਿਚ ਪਤਾ ਲੱਗਾ ਸੀ ਕਿ ਉਸਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਚੇਰਪਿਨ ਦਾ ਸਕਾਕਾ ਵਿਚ ਆਪ੍ਰੇਸ਼ਨ ਕੀਤਾ ਗਿਆ ਸੀ ਤੇ ਫਿਰ ਉਸ ਨੂੰ ਜੇਦਾ ਲਿਜਾਇਆ ਗਿਆ ਸੀ।

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News