ਆਸ਼ੂ ਦੀ ਸ਼ਾਨਦਾਰ ਖੇਡ ਸਦਕਾ ਦਬੰਗ ਦਿੱਲੀ ਨੇ ਤਮਿਲ ਥਲਾਈਵਾਸ ਨੂੰ ਹਰਾਇਆ

02/15/2024 2:00:59 PM

ਕੋਲਕਾਤਾ,  (ਭਾਸ਼ਾ) ਆਸ਼ੂ ਮਲਿਕ ਦੇ 18 ਅੰਕਾਂ ਦੇ ਦਮ 'ਤੇ ਦਬੰਗ ਦਿੱਲੀ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਮੈਚ ਵਿਚ ਤਮਿਲ ਥਲਾਈਵਾਸ 'ਤੇ 45-43 ਨਾਲ ਜਿੱਤ ਦਰਜ ਕੀਤੀ। ਦਿੱਲੀ ਦੀ ਟੀਮ ਮੈਚ ਦੇ 15ਵੇਂ ਮਿੰਟ ਤੱਕ 22-9 ਨਾਲ ਪਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਰੋਮਾਂਚਕ ਮੈਚ ਜਿੱਤ ਲਿਆ। ਤਾਮਿਲ ਥਲਾਈਵਾਸ ਲਈ ਨਰਿੰਦਰ ਨੇ 18 ਅੰਕ ਬਣਾਏ ਪਰ ਇਹ ਟੀਮ ਨੂੰ ਜਿੱਤ ਦਿਵਾਉਣ ਲਈ ਕਾਫੀ ਸਾਬਤ ਨਹੀਂ ਹੋਏ। ਇਸ ਜਿੱਤ ਤੋਂ ਬਾਅਦ ਦਿੱਲੀ ਦੀ ਟੀਮ 21 ਮੈਚਾਂ 'ਚ 74 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਤਾਮਿਲ ਥਲਾਈਵਾਸ ਇੰਨੇ ਹੀ ਮੈਚਾਂ 'ਚ 46 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ। 


Tarsem Singh

Content Editor

Related News