ਡੀ. ਗੁਕੇਸ਼ ਨੇ ਨਿੱਕੀ ਉਮਰੇ ਰਚ'ਤਾ ਇਤਿਹਾਸ, ਬਣੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਸਭ ਤੋਂ ਨੌਜਵਾਨ ਖਿਡਾਰੀ

Friday, Dec 13, 2024 - 05:51 AM (IST)

ਡੀ. ਗੁਕੇਸ਼ ਨੇ ਨਿੱਕੀ ਉਮਰੇ ਰਚ'ਤਾ ਇਤਿਹਾਸ, ਬਣੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਸਭ ਤੋਂ ਨੌਜਵਾਨ ਖਿਡਾਰੀ

ਸਪੋਰਟਸ ਡੈਸਕ- ਭਾਰਤ ਦੇ ਡੀ. ਗੁਕੇਸ਼ ਨੇ ਸ਼ਤਰੰਜ ਦੀ ਦੁਨੀਆ 'ਚ ਇਤਿਹਾਸ ਰਚ ਦਿੱਤਾ ਹੈ। ਉਹ ਸ਼ਤਰੰਜ ਦੇ ਨਵੇਂ ਅਤੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਚੈਂਪੀਅਨ ਬਣ ਗਏ ਹਨ। ਗੁਕੇਸ਼ ਨੇ ਚੀਨ ਦੇ ਸਾਮਰਾਜ ਨੂੰ ਖਤਮ ਕਰ ਦਿੱਤਾ ਹੈ। ਡੋਮਾਰਾਜੂ ਗੁਕੇਸ਼ ਨੇ ਵੀ ਇੱਕ ਰਿਕਾਰਡ ਦੇ ਮਾਮਲੇ ਵਿੱਚ ਸਾਬਕਾ ਭਾਰਤੀ ਸ਼ਤਰੰਜ ਮਾਸਟਰ ਵਿਸ਼ਵਨਾਥਨ ਆਨੰਦ ਦੀ ਬਰਾਬਰੀ ਕਰ ਲਈ ਹੈ।

ਦਰਅਸਲ, ਵੀਰਵਾਰ ਨੂੰ ਸਿੰਗਾਪੁਰ ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨ 2024 ਦਾ ਫਾਈਨਲ ਮੈਚ ਖੇਡਿਆ ਗਿਆ। ਇਸ ਮਹੱਤਵਪੂਰਨ ਮੈਚ ਵਿੱਚ ਡੀ. ਗੁਕੇਸ਼ ਦਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਅਤੇ ਚੀਨੀ ਸ਼ਤਰੰਜ ਮਾਸਟਰ ਡਿੰਗ ਲਿਰੇਨ ਨਾਲ ਸੀ। ਖ਼ਿਤਾਬੀ ਮੁਕਾਬਲੇ ਵਿੱਚ ਡੀ. ਗੁਕੇਸ਼ ਨੇ 14ਵੀਂ ਗੇਮ ਵਿੱਚ ਡਿੰਗ ਲਿਰੇਨ ਨੂੰ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ- 'ਤੇਂਦੁਲਕਰ' ਨੂੰ ਲੱਗਾ ਵੱਡਾ ਝਟਕਾ, ਨਿਲਾਮੀ 'ਚ MI ਵੱਲੋਂ ਖਰੀਦਣ ਤੋਂ ਬਾਅਦ ਇਸ ਟੀਮ ਨੇ ਕੱਢਿਆ ਬਾਹਰ

ਵਿਸ਼ਵਨਾਥਨ ਦੇ ਕਲੱਬ 'ਚ ਸ਼ਾਮਲ ਹੋਏ ਗੁਕੇਸ਼

ਡਿੰਗ ਲਿਰੇਨ ਦੇ ਖਿਲਾਫ ਡੀ ਗੁਕੇਸ਼ ਕਾਲੇ ਮੋਹਰਿਆਂ ਨਾਲ ਮੁਕਾਬਲਾ ਖੇਡੇ। ਪੂਰੇ ਮੈਚ 'ਚ ਭਾਰਤੀ ਨੌਜਵਾਨ ਨੇ ਆਪਣਾ ਜ਼ਬਰਦਸਤ ਹੁਨਰ ਦਿਖਾਇਆ ਅਤੇ ਹਰ ਬਾਜ਼ੀ 'ਚ ਚੀਨੀ ਪਲੇਅਰ 'ਤੇ ਭਾਰੀ ਪਿਆ। ਅਖੀਰ 'ਚ ਡੀ ਗੁਕੇਸ਼ ਨੇ ਚੀਨ ਦੀ ਬਾਦਸ਼ਾਹਤ ਖਤਮ ਕੀਤੀ ਅਤੇ ਉਹ ਨਵੇਂ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ। 

ਇਸ ਸ਼ਾਨਦਾਰ ਜਿੱਤ ਨਾਲ 18 ਸਾਲਾ ਡੀ. ਗੁਕੇਸ਼ ਹੁਣ ਸ਼ਤਰੰਜ ਵਿੱਚ ਸਭ ਤੋਂ ਘੱਟ ਉਮਰ ਦੇ ਵਿਸ਼ਵ ਚੈਂਪੀਅਨ ਬਣ ਗਏ ਹਨ। ਡੀ. ਗੁਕੇਸ਼ ਇਸ ਜਿੱਤ ਨਾਲ ਵਿਸ਼ਵਨਾਥਨ ਆਨੰਦ ਦੇ ਕਲੱਬ ਵਿੱਚ ਵੀ ਸ਼ਾਮਲ ਹੋ ਗਏ ਹਨ। ਦਰਅਸਲ, ਗੁਕੇਸ਼ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ। ਜਦੋਂ ਕਿ ਵਿਸ਼ਵਨਾਥਨ ਪਹਿਲੇ ਭਾਰਤੀ ਹਨ। 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਆਪਣਾ ਆਖਰੀ ਖਿਤਾਬ 2013 ਵਿੱਚ ਜਿੱਤਿਆ ਸੀ।

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ

 


author

Rakesh

Content Editor

Related News