ਚੈਕ ਗਣਰਾਜ ਦੇ ਫੁੱਟਬਾਲਰ ਦੀ ਸੜਕ ਹਾਦਸੇ ''ਚ ਮੌਤ
Tuesday, Apr 30, 2019 - 12:43 PM (IST)

ਅੰਕਾਰਾ : ਚੈਕ ਗਣਰਾਜ ਦੇ ਅੰਤਰਰਾਸ਼ਟਰੀ ਫੁੱਟਬਾਲਰ ਜੋਸੇਫ ਸੁਰਾਜ ਦੀ ਸੋਮਵਾਰ ਨੂੰ ਤੁਰਕੀ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਜਦਕਿ ਏਲਨਿਆਸਪੋਰ ਕਲੱਬ ਦੇ ਉਸ ਦੇ 6 ਹੋਰ ਸਾਥੀ ਜ਼ਖਮੀ ਹੋ ਗਏ। ਏਲਨਿਆਸਪੋਰ ਕਲੱਬ ਦੇ ਪ੍ਰਧਾਨ ਹਸਨ ਕਾਵੁਸੋਗਲੁ ਨੇ ਐੱਨ. ਟੀ. ਵੀ. ਨੂੰ ਦੱਸਿਆ ਕਿ 28 ਸਾਲਾ ਸੁਰਾਲ ਨੇ ਹਸਪਤਾਲ ਵਿਚ ਐਮਰਜੈਂਸੀ ਓਪਰੇਸ਼ਨ ਦੌਰਾਨ ਆਖਰੀ ਸਾਹ ਲਿਆ। 6 ਹੋਰ ਖਿਡਾਰੀਆਂ ਦੀ ਸਥਿਤੀ ਬਿਹਤਰ ਦੱਸੀ ਗਈ ਹੈ। ਕਾਵੁਸੋਗਲੁ ਨੇ ਦੱਸਿਆ ਕਿ ਸੁਰਾਲ ਅਤੇ ਉਸਦੇ 6 ਸਾਥੀਆਂ ਨੇ ਕਾਏਸੇਰਿਸਪੋਰ ਵਿਚ ਤੁਰਕੀ ਫੁੱਟਬਾਲ ਲੀਗ ਮੈਚ ਖੇਡਣ ਤੋਂ ਬਾਅਦ ਇਕ ਨਿਜੀ ਲਗਜ਼ਰੀ ਗੱਡੀ ਕਿਰਾਏ 'ਤੇ ਲਈ ਜੋ ਅਲਾਨਿਆ ਸ਼ਹਿਰ ਦੇ ਕਰੀਬ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖਮੀ ਖਿਡਾਰੀਆਂ ਵਿਚ ਵਾਂਡਰਸਨ ਬੈਯਾਨੋ, ਸਟੀਵਨ ਕਾਲਸਰ, ਇਸਾਕ ਸੈਕੀ, ਪੇਪਿਸ ਡੇਂਬਾ ਸੀਸੇ, ਵੇਲਿਨਟਨ ਸੂਜਾ ਅਤੇ ਦਾਜਲਮਾ ਕੈਂਪੋਸ ਸ਼ਾਮਲ ਹਨ।