CWG 2022 : ਵੇਟਲਿਫਟਿੰਗ ''ਚ ਪੂਰਣਿਮਾ ਛੇਵੇਂ ਸਥਾਨ ''ਤੇ ਰਹੀ
Thursday, Aug 04, 2022 - 11:55 AM (IST)
ਬਰਮਿੰਘਮ- ਭਾਰਤੀ ਮਹਿਲਾ ਵੇਟਲਿਫਟਰ ਪੂਰਣਿਮਾ ਪਾਂਡੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦੇ 87+ ਕਿ. ਗ੍ਰਾ. ਦੇ ਫਾਈਨਲ 'ਚ ਛੇਵੇਂ ਸਥਾਨ 'ਤੇ ਰਹੀ, ਜਦੋਂ ਕਿ ਇੰਗਲੈਂਡ ਦੀ ਐਮਿਲੀ ਕੈਂਪਬੈਲ ਨੇ ਖੇਡ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ। ਪੂਰਣਿਮਾ ਨੇ ਸਨੈਚ ਵਿੱਚ 103 ਕਿ. ਗ੍ਰਾ. ਅਤੇ ਕਲੀਨ ਐਂਡ ਜਰਕ ਵਿੱਚ 125 ਕਿ. ਗ੍ਰਾ. ਦੀਆਂ ਸਫਲ ਕੋਸ਼ਿਸ਼ਾਂ ਨਾਲ ਕੁੱਲ 228 ਕਿ. ਗ੍ਰਾ. ਦਾ ਭਾਰ ਚੁੱਕਿਆ।
ਇਹ ਵੀ ਪੜ੍ਹੋ : CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ
ਪੂਰਣਿਮਾ ਦੀਆਂ ਛੇ ਕੋਸ਼ਿਸ਼ਾਂ ਵਿੱਚੋਂ ਸਿਰਫ਼ ਦੋ ਹੀ ਸਫ਼ਲ ਰਹੀਆਂ, ਜਿਸ ਕਾਰਨ ਉਹ ਛੇਵੇਂ ਸਥਾਨ ’ਤੇ ਆ ਗਈ। ਦੂਜੇ ਪਾਸੇ ਕੈਂਪਬੈਲ ਨੇ ਸਨੈਚ ਵਿੱਚ 124 ਕਿ. ਗ੍ਰਾ. ਅਤੇ ਕਲੀਨ ਐਂਡ ਜਰਕ ਵਿੱਚ 162 ਕਿ. ਗ੍ਰਾ. ਦੇ ਬਿਹਤਰੀਨ ਯਤਨਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਕੁੱਲ ਲਿਫਟ (286 ਕਿਲੋ) ਦਾ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਬਣਾਇਆ। ਸਮੋਆ ਦਾ ਫਿਗੈਗਾ ਸਟੋਅਰਸ ਨੇ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ, ਜਦੋਂ ਕਿ ਆਸਟਰੇਲੀਆ ਦੀ ਕਰਿਜ਼ਮਾ ਟੈਰੈਂਟ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।