CWG 2022 : ਭਾਰਤੀ ਟੇਬਲ ਟੈਨਿਸ ਟੀਮ ’ਚ ਨਵਾਂ ਵਿਵਾਦ, ਮਹਿਲਾਵਾਂ ਦੇ ਮੈਚਾਂ ’ਚ ਮੌਜੂਦ ਰਿਹਾ ਪੁਰਸ਼ ਕੋਚ
Tuesday, Aug 02, 2022 - 04:22 PM (IST)
ਸਪੋਰਟਸ ਡੈਸਕ–ਭਾਰਤੀ ਟੇਬਲ ਟੈਨਿਸ ਟੀਮ ਵਿਚ ਫਿਰ ਤੋਂ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਤੇ ਇਸ ਵਾਰ ਇਹ ਉਸਦੀ ਰਾਸ਼ਟਰਮੰਡਲ ਖੇਡਾਂ ਦੀ ਮੁਹਿੰਮ ਵਿਚਾਲੇ ਸਾਹਮਣੇ ਆਇਆ ਹੈ। ਮਹਿਲਾ ਟੀਮ ਪ੍ਰਤੀਯੋਗਿਤਾ ਵਿਚ ਮੌਜੂਦਾ ਚੈਂਪੀਅਨ ਦੇ ਰੂਪ ਵਿਚ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਭਾਰਤ ਨੂੰ ਕੁਆਰਟਰ ਫਾਈਨਲ ਵਿਚ ਮਲੇਸ਼ੀਆ ਨੇ ਉਲਟਫੇਰ ਦਾ ਸ਼ਿਕਾਰ ਬਣਾਇਆ।
ਦੋਵੇਂ ਟੀਮਾਂ ਵਿਚਾਲੇ ਇੰਨਾ ਫਰਕ ਸੀ ਕਿ ਮਲੇਸ਼ੀਆ ਦੇ ਕੁਝ ਖਿਡਾਰੀ ਤਾਂ ਵਿਸ਼ਵ ਰੈਂਕਿੰਗ ਵਿਚ ਵੀ ਸ਼ਾਮਲ ਨਹੀਂ ਹਨ। ਭਾਰਤੀ ਟੀਮ ਦੀ ਨਾਜ਼ਮਦ ਮਹਿਲਾ ਕੋਚ ਅਨਿੰਦਿਤਾ ਚਕਰਵਰਤੀ ਨਾਕਈਊਟ ਗੇੜ ਦੇ ਇਸ ਮੈਚ ਦੌਰਾਨ ਗੈਰ-ਹਾਜ਼ਰ ਰਹੀ, ਜਿਸ ਨਾਲ ਕਈ ਸਵਾਲ ਉੱਠਣ ਲੱਗੇ। ਉਸਦੀ ਬਜਾਏ ਪੁਰਸ਼ ਟੀਮ ਦਾ ਕੋਚ ਐੱਸ. ਰਮਨ ਕੋਰਟ ਦੇ ਕੋਲ ਬੈਠਾ ਹੋਇਆ ਸੀ।
ਭਾਰਤੀ ਟੇਬਲ ਟੈਨਿਸ ਸੰਘ ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ ਦੇ ਇਕ ਮੈਂਬਰ ਐੱਸ. ਡੀ. ਮੌਦਗਿਲ ਨੇ ਕਿਹਾ, ‘‘ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮਹਿਲਾਵਾਂ ਦੇ ਮੈਚ ਦੌਰਾਨ ਮਹਿਲਾ ਕੋਚ ਨੂੰ ਹੀ ਹਾਜ਼ਰ ਰਹਿਣਾ ਚਾਹੀਦਾ ਸੀ। ਮੈਂ ਇਸ ਮਾਮਲੇ ਵਿਚ ਟੀਮ ਦੇ ਨਾਲ ਗੱਲ ਕਰਾਂਗਾ।’’