CWG 2018: ਮਨੂੰ ਭਾਕਰ ਨੇ ਭਾਰਤ ਨੂੰ ਦਿਵਾਇਆ ਛੇਵਾਂ ਗੋਲਡ, ਹੀਨਾ ਨੇ ਸਿਲਵਰ

04/08/2018 10:38:14 AM

ਗੋਲਡ ਕੋਸਟ(ਆਸਟ੍ਰੇਲੀਆ)— ਹਰਿਆਣਾ ਦੀ 16 ਸਾਲ ਦੀ ਮਨੂ ਭਾਕਰ ਨੇ ਆਪਣੇ ਪਹਿਲੇ ਹੀ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਮਗਾ ਜਿੱਤ ਲਿਆ ਹੈ। ਮਨੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੌਥੇ ਦਿਨ ਮਹਿਲਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਭਾਰਤ ਨੂੰ ਇਸ ਸਾਲ ਇਨ੍ਹਾਂ ਖੇਡਾਂ ਦਾ ਛੇਵਾਂ ਗੋਲਡ ਤਮਗਾ ਦਿਵਾਇਆ। ਇਸ ਮੁਕਾਬਲੇ 'ਚ ਭਾਰਤ ਦੀ ਹੀਨਾ ਸਿੱਧੂ ਨੇ ਸਿਲਵਰ ਤਮਗਾ ਆਪਣੇ ਨਾਮ ਕੀਤਾ।
ਮਨੂ ਦਾ ਸਾਹਮਣਾ ਤਜਰਬੇਕਾਰ ਨਿਸ਼ਾਨੇਬਾਜ਼ਾਂ ਨਾਲ ਸੀ। ਪਰ ਮਨੂੰ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਬਲਕਿ ਅਜਿਹਾ ਸਕੋਰ ਹਾਸਿਲ ਕੀਤਾ ਜੋ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਹੈ। ਉਨ੍ਹਾਂ ਨੇ ਇਸ ਮੁਕਾਬਲੇ ਦੇ ਫਾਈਨਲ 'ਚ ਕੁੱਲ 240.9 ਅੰਕ ਹਾਸਿਲ ਕੀਤੇ। ਭਾਕਰ ਨੇ ਇਸ ਸਾਲ ਆਈ.ਐੱਸ.ਐੱਸ.ਐੱਫ. ਵਰਲਡ ਕੱਪ 'ਚ ਮਹਿਲਾਂ ਦੇ 10 ਮੀਟਰ ਪਿਸਟਲ ਅਤੇ ਮਿਕਸਡ ਟੀਮ ਪਿਸਟਲ ਮੁਕਾਬਲੇ 'ਚ ਦੋ ਗੋਲਡ ਤਮਗੇ ਜਿੱਤੇ ਸਨ। ਉੱਥੇ 28 ਸਾਲ ਦੀ ਸਿੱਧੂ ਜਿਸ ਨੂੰ ਟਾਈਮਜ਼ ਆਫ ਇੰਡੀਆ ਸਪੋਰਟਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਕ ਸਮੇਂ 'ਤੇ ਬਾਹਰ ਹੋਣ ਦੀ ਕਗਾਰ 'ਤੇ ਸੀ ਪਰ ਉਨ੍ਹਾਂ ਨੇ ਉਥੋਂ ਸ਼ਾਨਦਾਰ ਵਾਪਸੀ ਕੀਤੀ ਅਤੇ 234 ਅੰਕਾਂ ਦੇ ਨਾਲ ਸਿਲਵਰ ਤਮਗਾ ਜਿੱਤਿਆ।


ਇਸ ਤਰ੍ਹਾਂ ਨਾਲ ਮਨੂੰ ਨੇ ਭਾਰਤ ਦੀ ਝੋਲੀ 'ਚ ਛੇਵਾਂ ਗੋਲਡ ਤਮਗਾ ਪਾਇਆ ਹੈ। ਇਸ ਤੋਂ ਪਹਿਲਾਂ ਪੂਨਮ, ਮੀਰਾਬਾਈ ਚਾਨੂੰ, ਸੰਜੀਤਾ ਚਾਨੂੰ,ਸਤੀਸ਼ ਕੁਮਾਰ ਸ਼ਿਵਮੰਗਲਮ ਅਤੇ ਵੇਂਕਟ ਰਾਹੁਲ ਵੀ ਗੋਲਡ ਮੈਡਲ ਨੂੰ ਆਪਣੇ ਨਾਮ ਕਰ ਚੁਕੇ ਹਨ। ਇਸ ਤਰ੍ਹਾਂ ਨਾਲ ਭਾਰਤ ਨੂੰ ਮਿਲੇ 6 ਗੋਲਡ 'ਚੋਂ 4 ਗੋਲਡ ਭਾਰਤ ਦੀਆਂ ਬੇਟੀਆਂ ਨੇ ਹੀ ਦਿਵਾਏ ਹਨ।


Related News